ਗ਼ਦਰ ਲਹਿਰ ਦੇ ਬਾਬਿਆਂ ਬਾਰੇ ਗੱਲਬਾਤ ਕਰਦਿਆਂ ਰਾਜਵਿੰਦਰ ਸਿੰਘ ਰਾਹੀ ਨੇ ਇਤਿਹਾਸ ਉੱਤੇ ਚਾਨਣਾ ਪਾਇਆ ਹੈ। ਉਹਨਾਂ ਨੇ ਕਿਹਾ ਕਿ ਕਿਵੇਂ ਅੰਗਰੇਜ਼ ਸਮਰਾਜ ਦੌਰਾਨ ਪੰਜਾਬ ਦੀ ਲੁੱਟ-ਖਸੁੱਟ ਹੋਈ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਬਦਲੇ ਦੀ ਭਾਵਨਾ ਉਤਪੰਨ ਹੋਈ ਅਤੇ ਉਹ ਅੰਗਰੇਜ਼ਾ ਵਿਰੁੱਧ ਬਦਲੇ ਦੀ ਭਾਵਨਾ ਨਾਲ ਅੰਦੋਲਨ ਖੜ੍ਹਾ ਕਰਨ ਲੱਗੇ ਜਿਸ ਵਿੱਚ ਗ਼ਦਰ ਲਹਿਰ ਦਾ ਵੀ ਜਨਮ ਹੁੰਦਾ ਹੈ।
ਰਾਜਵਿੰਦਰ ਸਿੰਘ ਨੇ ਕਿਹਾ ਸਾਰਾਗੜ੍ਹੀ ਦੀ ਲੜਾਈ ਪੰਜਾਬ ਦੇ ਹਿੱਤਾ ਪ੍ਰਤੀ ਨਹੀਂ ਲੜੀ ਗਈ ਅਤੇ ਇਹ ਲੜਾਈ ਸਾਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ। ਉਹਨਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਦੀ ਸ਼ਹੀਦ ਸਿੱਖ ਸਾਡੇ ਹੀਰੋ ਨਹੀਂ। ਪੁਰੀ ਗੱਲਬਾਤ ਸੁਣਨ ਲਈ ਇੰਟਰਵਿਊ ਦੇ Link ਉੱਪਰ ਕਲਿੱਕ ਕਰੋ।

