Main News News

ਸੁਨੀਲ ਜਾਖੜ ਨੇ ਸਾਂਝੀ ਕੀਤੀ ਕੈਗ ਰਿਪੋਰਟ, ਐਕਸ ’ਤੇ ਕੀਤੇ ਵੱਡੇ ਖੁਲਾਸੇ

ਸੁਨੀਲ ਜਾਖੜ

ਚੰਡੀਗੜ੍ਹ, 13 ਸਤੰਬਰ, 2025:- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਗ ਰਿਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ 31 ਮਾਰਚ 2023 ਤੱਕ ਪੰਜਾਬ ਨੂੰ 9041.74 ਕਰੋੜ ਰੁਪਏ ਐਸ ਡੀ ਆਰ ਐਫ ਦੇ ਮਿਲੇ ਸਨ ਤੇ ਅਗਲੇ ਤਿੰਨ ਸਾਲਾਂ ਦੇ ਪੈਸੇ ਮਿਲਾ ਕੇ ਕੁੱਲ 12,000 ਕਰੋੜ ਰੁਪਏ ਪੰਜਾਬ ਨੂੰ ਮਿਲੇ ਹਨ।

ਉਹਨਾਂ ਟਵੀਟ ਕੀਤਾ ਹੈ, ’’ਭਗਵੰਤ ਸਿੰਘ ਮਾਨ ਜੀ ਆਹ ਰਹੇ ਐਸ ਡੀ ਆਰ ਐਫ ਦੇ ਪੈਸੇ। ਇਹ ਕੈਗ ਦੀ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਤਾ ਨਾਲ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ ਐਸਡੀ ਆਰ ਐਫ ਦੇ 9041.74 ਕਰੋੜ ਰੁਪਏ ਪਏ ਸਨ ਅਤੇ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ
 ਇਸ ਤੋਂ ਬਾਅਦ ਵੀ ਸਾਲ 23 -24, 24-25 ਅਤੇ 25 -26 ਦੇ ਫੰਡ ਆਏ ਹਨ ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜਾਰ ਕਰੋੜ ਬਣਦੀ ਹੈ।

ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜੁਬਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲਵੋ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ।’’

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm