ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਬੱਦਲ ਫਟਣ ਕਾਰਨ ਪੂਰਾ ਪਰਿਵਾਰ ਪਾਣੀ ਦੇ ਤੇਜ਼ ਵਹਾਅ ਚ ਰੁੜ ਗਿਆ ਹੈ, ਸਿਰਫ਼ 10 ਮਹੀਨਿਆਂ ਦੀ ਬੱਚੀ ਹੀ ਬਚ ਸਕੀ ਹੈ। ਕੁਦਰਤ ਨਾਲ ਛੇੜਛਾੜ ਹੋਣ ਕਰਕੇ ਹੀ ਅਜਿਹੀਆਂ ਗੈਰ ਕੁਦਰਤੀ ਆਫ਼ਤਾਂ ਆ ਰਹੀਆਂ ਹਨ। ਪਰ ਭਾਰਤੀ ਲੋਕ ਇਸ ਮਾਮਲੇ ਨੂੰ ਲੈ ਕੇ ਸਮਝਣ ਲਈ ਤਿਆਰ ਹੀ ਨਹੀਂ ਹਨ।
ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਅਗਲੇ ਕੁਝ ਦਿਨ ਮੀਂਹ ਨੂੰ ਲੈ ਕਿ ਭਾਰੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਹੁਣ ਤੱਕ ਹਿਮਾਚਲ ਪ੍ਰੇਦਸ਼ ਵਿੱਚ 500 ਕਰੋੜ ਤੋਂ ਵੱਧ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ।

