Main News News

ਹੁਣ ਅੰਗਰੇਜ਼ੀ ਤੇ ਹਿੰਦੀ ਦੀਆਂ ਕਿਤਾਬਾਂ ਵਿਚ ਵੀ ਹੋਵੇਗਾ ‘ੳ-ਅ’

ਪੈਂਤੀ ਅੱਖਰ , ਪੰਜਾਬੀ ਗੁਰਮੁਖੀ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੇ ਗੁਰਮੁਖੀ ਲਿੱਪੀ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ।

 ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ-ਪੁਸਤਕਾਂ ਵਿਚ ਗੁਰਮੁਖੀ ਲਿੱਪੀ ੳ-ਅ ਦੀ ਵਰਣਮਾਲਾ ਦਾ ਇਕ ਪੰਨਾ ਸ਼ਾਮਲ ਕੀਤਾ ਜਾ ਰਿਹਾ ਹੈ।

ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿਚ ਪਹਿਲੀ ਤੋਂ ਬਾਹਰਵੀਂ ਜਮਾਤ ਤੱਕ ਪੜ੍ਹਦੇ ਕਰੀਬ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੀ ਇਸ ਕਵਾਇਦ ਦਾ ਉਦੇਸ਼ ਗੁਰਮੁਖੀ ਲਿੱਪੀ ਪੜ੍ਹਨ ਦੀ ਸਮਰੱਥਾ ਵਿਚ ਸੁਧਾਰ ਕਰਨਾ ਹੈ।

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਨੂੰ ਤੇਜ਼ ਕਰਨ ਦੀ ਲੋੜ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਹੈ ਅਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਕਿਤਾਬਾਂ ਵਿਚ ਇਹ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਵੇਗੀ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm