Main News

ਹੁਣ ਪਾਕਿਸਤਾਨੀ ਜਾਸੂਸ ਯੂਟਿਊਬਰ ਜਸਬੀਰ ਦੀ ਗਰਲਫ੍ਰੈਂਡ ਖੋਲ੍ਹੇਗੀ ਰਾਜ਼

ਹੁਣ ਪਾਕਿਸਤਾਨੀ ਜਾਸੂਸ ਯੂਟਿਊਬਰ ਜਸਬੀਰ ਦੀ ਗਰਲਫ੍ਰੈਂਡ ਜਸਬੀਰ ਸਿੰਘ ਦੀ ਪਾਕਿਸਤਾਨ ਫੇਰੀ ਦੇ ਹੋਰ ਰਾਜ ਖੋਲ੍ਹ ਸਕਦੀ ਹੈ। ਜਸਬੀਰ ਆਪਣੀ ਗਰਲਫ੍ਰੈਂਡ ਨੂੰ ਪਾਕਿਸਤਾਨ ਦੀ ਅਸੈਂਬਲੀ ‘ਚ ਨਾਲ ਲੈ ਕਿ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਜਸਬੀਰ ਦੀ ਗਰਲਫ੍ਰੈਂਡ ਜਲੰਧਰ ਦੀ ਰਹਿਣ ਵਾਲੀ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਵੱਲੋ ਹੁਣ ਯੂਟਿਊਬਰਾਂ ਤੇ ਖਾਸ ਕਰਕੇ ਜੋ ਪਾਕਿਸਤਾਨ ਦਾ ਦੌਰਾ ਕਰਕੇ ਆਏ ਹਨ ਉਹਨਾਂ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਤੇ ਉਹਨਾਂ ਤੇ ਕਰੜੀ ਨਿਗਾਹ ਰੱਖੀ ਜਾ ਰਹੀ ਹੈ। ਪੰਜਾਬ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC), ਮੋਹਾਲੀ ਨੇ ਰੂਪਨਗਰ ਦੇ ਪਿੰਡ ਮਹਿਲਨ ਦੇ ਨਿਵਾਸੀ ਅਤੇ “ਜਾਨ ਮਹਿਲ” ਨਾਂਅ ਦੇ YouTube ਚੈਨਲ ਚਲਾਉਣ ਵਾਲੇ ਜਸਬੀਰ ਸਿੰਘ ਨਾਲ ਜੁੜੇ ਇੱਕ ਵੱਡੇ ਜਾਸੂਸੀ ਅਤੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਜਸਬੀਰ ਸਿੱਧਾ ਪੀਓਆਈ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਸੰਪਰਕ ਵਿੱਚ ਸੀ, ਜੋ ਕਿ ਪਾਕਿਸਤਾਨ-ਸਰੰਚਿਤ ਜਾਸੂਸੀ ਗਿਰੋਹ ਦਾ ਹਿੱਸਾ ਹੈ।

ਜਸਬੀਰ ਸਿੰਘ ਨੇ ਹਰਿਆਣਵੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਵੀ ਸੰਪਰਕ ਰੱਖਿਆ ਹੋਇਆ ਸੀ, ਜੋ ਪਹਿਲਾਂ ਹੀ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਇਲਾਵਾ, ਜਸਬੀਰ ਨੇ ਪਾਕਿਸਤਾਨੀ ਨਾਗਰਿਕ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸੰਪਰਕ ਬਣਾਇਆ, ਜੋ ਕਿ ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਨਿਯੁਕਤ ਸੀ ਪਰ ਹੁਣ ਕੱਢਿਆ ਜਾ ਚੁੱਕਾ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਸਬੀਰ ਸਿੰਘ 2020, 2021 ਅਤੇ 2024 ਵਿੱਚ ਤਿੰਨ ਵਾਰ ਪਾਕਿਸਤਾਨ ਗਿਆ। 
SSOC ਮੋਹਾਲੀ ਨੇ ਇਸ ਸਬੰਧ ਵਿੱਚ ਐਫਆਈਆਰ ਦਰਜ ਕਰ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਲਈ ਜਾਂਚ ਜਾਰੀ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm