ਵਾਸ਼ਿੰਗਟਨ/ਬਿਊਰੋ ਨਿਊਜ਼- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਟਰੇਡ ਡੀਲ ਸਬੰਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜਦੋਂ ਤੱਕ ਟੈਰਿਫ ਵਿਵਾਦ ਦਾ ਹੱਲ ਨਹੀਂ ਨਿਕਲ ਜਾਂਦਾ, ਉਦੋਂ ਤੱਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਭਾਰਤ ਨਾਲ ਟਰੇਡ ਡੀਲ ’ਤੇ ਗੱਲਬਾਤ ਲਈ ਅਮਰੀਕੀ ਅਧਿਕਾਰੀਆਂ ਦਾ ਇਕ ਵਫਦ ਇਸੇ ਮਹੀਨੇ ਭਾਰਤ ਆਉਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਭਾਰਤ ’ਤੇ ਹੁਣ ਕੁੱਲ ਅਮਰੀਕੀ ਟੈਰਿਫ 50 ਫੀਸਦੀ ਹੋ ਗਿਆ ਹੈ। ਟਰੰਪ ਨੇ ਪਿਛਲੇ ਦਿਨੀਂ ਐਗਜੀਕਿਊਟਿਵ ਆਰਡਰ ’ਤੇ ਦਸਤਖਤ ਕਰਕੇ 25 ਫੀਸਦੀ ਟੈਰਿਫ ਵਧਾ ਦਿੱਤਾ ਸੀ ਅਤੇ ਵਧਿਆ ਹੋਇਆ ਟੈਰਿਫ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਇਲਾਵਾ ਲੰਘੇ ਕੱਲ੍ਹ ਵੀਰਵਾਰ ਨੂੰ ਭਾਰਤ ’ਤੇ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਡੋਨਾਲਡ ਟਰੰਪ ਦੇ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਰੂਸੀ ਤੇਲ ਦੀ ਖਰੀਦ ਕਰਕੇ ਭਾਰਤ ’ਤੇ ਇਹ ਐਕਸ਼ਨ ਲਿਆ ਗਿਆ ਹੈ।

