Main News News

ਸੰਦੀਪ ਸਿੰਘ ਮਾਮਲੇ ਵਿੱਚ ਐੱਮਪੀ ਖਾਲਸਾ ਨੇ ਕੀਤੇ ਨਵੇਂ ਖੁਲਾਸੇ

ਪਟਿਆਲਾ/ ਦੂਜਾ ਪੰਜਾਬ ਬਿਊਰੋ

ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸੰਦੀਪ ਸਿੰਘ ਉੱਤੇ ਪਟਿਆਲ਼ਾ ਜੇਲ੍ਹ ਵਿੱਚ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਅਹਿਮ ਖੁਲਾਸਾ ਕੀਤਾ ਹੈ।

ਪਟਿਆਲਾ ਵਿੱਚ ਸੰਦੀਪ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੁਲਾਕਾਤ ਤੋਂ ਬਾਅਦ ਖਾਲਸਾ ਨੇ ਇਲਜਾਮ ਲਾਇਆ ਕਿ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨਾਲ ਡੀਐੱਸਪੀ ਅਰਪਨਜੋਤ ਸਿੰਘ ਅਤੇ ਝੂਠੇ ਪੁਲਿਸ ਮੁਕਾਬਲੇ ਦਾ ਸਜਾ ਯਾਫਤਾ ਸਾਬਕਾ ਪੁਲਿਸ ਅਫ਼ਸਰ ਭੁਪਿੰਦਰਜੀਤ ਸਿੰਘ ਵਿਰਕ ਵੀ ਹਾਜ਼ਰ ਸੀ।

ਉਨ੍ਹਾਂ ਕਿਹਾ, ‘‘ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਅਤੇ ਆਪ ਉਮਰ ਕੈਦ ਦੀ ਸਜਾ ਕੱਟ ਰਹੇ ਭੁਪਿੰਦਰਜੀਤ ਸਿੰਘ ਵਿਰਕ ਨੇ ਜੇਲ੍ਹ ਸੁਪਰਡੈਂਟ ਅਤੇ ਡੀਐੱਸਪੀ ਨਾਲ ਬਰਾਬਰ ਕੁਰਸੀ ਉੱਤੇ ਬੈਠ ਕੇ ਸੰਦੀਪ ਉੱਤੇ ਤਸ਼ੱਦਦ ਕਰਵਾਇਆ ਹੈ। ਇਹੀ ਨਹੀਂ ਸੰਦੀਪ ਸਿੰਘ ਦਾ ਮੈਡੀਕਲ ਵੀ ਨਹੀਂ ਕਰਵਾਇਆ ਗਿਆ, ਨਾ ਹੀ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ।’’

ਖਾਲਸਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਮਾਮਲੇ ਵਿੱਚ ਚੁੱਪੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਨਾ ਕੀਤੀ ਤਾਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਚੇਤੇ ਰਹੇ ਕਿ ਸ਼ਿਵ ਸੈਨਾ ਆਗੂ ਦੇ ਕਤਲ ਕੇਸ ਦਾ ਮੁਲਜ਼ਮ ਅਤੇ ਪਟਿਆਲ਼ਾ ਜੇਲ੍ਹ ਦੇ ਹਵਾਲਾਤੀ ਸੰਦੀਪ ਸਿੰਘ ਉੱਤੇ ਕੁਝ ਦਿਨ ਪਹਿਲਾਂ ਇਲਜਾਮ ਲੱਗੇ ਕਿ ਉਨ੍ਹਾਂ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਅਧਿਆਰੀ ਸੂਬੇ ਸਿੰਘ ਅਤੇ ਉਸ ਦੇ ਦੋ ਹੋਰ ਸਾਥੀਆਂ ਉੱਤੇ ਜੇਲ੍ਹ ਵਿੱਚ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਸੂਬੇ ਸਿੰਘ ਦੀ ਮੌਤ ਹੋ ਗਈ।

ਭਾਵੇਂ ਕਿ ਸੰਦੀਪ ਦੇ ਸਮਰਥਕ ਇਸ ਦਾਅਵੇ ਨੂੰ ਰੱਦ ਕਰ ਦੇ ਹੋਏ ਪ੍ਰਤੀਦਾਅਵਾ ਕਰਦੇ ਹਨ ਕਿ ਸੰਦੀਪ ਸਿੰਘ ਉੱਤੇ ਪਹਿਲਾਂ ਹਮਲਾ ਸਾਬਕਾ ਪੁਲਿਸ ਅਫ਼ਸਰਾਂ ਨੇ ਕੀਤਾ ਸੀ। ਉਸ ਨੇ ਆਪਣੀ ਰੱਖਿਆ ਕੀਤੀ. ਜਿਸ ਦੌਰਾਨ ਇਹ ਜ਼ਖਮੀ ਹੋ ਗਏ ਸਨ।

ਇਸ ਦੌਰਾਨ ਸੰਦੀਪ ਸਿੰਘ ਉੱਤੇ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸ਼ਨ ਵਲੋਂ ਅੰਨ੍ਹਾ ਤਸ਼ੱਦਦ ਕੀਤੇ ਜਾਣ ਦੇ ਇਲਜਾਮ ਲੱਗੇ ਸਨ। ਸੰਦੀਪ ਸਿੰਘ ਦੇ ਵਕੀਲਾਂ ਨੇ ਇਸ ਤੋਂ ਬਾਅਦ ਅਦਾਲਤ ਵਿੱਚ ਪਹੁੰਚ ਕੀਤੀ ਅਤੇ ਉਸ ਦਾ ਮੈਡੀਕਲ ਕਰਵਾਇਆ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm