ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਰਹਿ ਰਹੀ ਪੰਜਾਬੀ ਮੂਲ ਦੀ 73 ਸਾਲਾ ਇਕ ਮਹਿਲਾ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਉਹ ਪਿਛਲੇ ਕਰੀਬ 37 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਸੀ ਅਤੇ ਉਹ 1982 ਵਿਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ।
ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਉਸ ਨੂੰ ਯੂ.ਐਸ. ਇਮੀਗਰੇਸ਼ਨ ਅਤੇ ਕਸਟਮਰਜ਼ ਇਨਫੋਰਸਮੈਂਟ ਨੇ ਈਸਟ ਬੇਅ ਵਿਚ ਇਕ ਰੁਟੀਨ ਚੈਕ-ਇਨ ਦੌਰਾਨ ਹਿਰਾਸਤ ਵਿਚ ਲਿਆ ਸੀ।
ਹਰਜੀਤ ਕੌਰ ਦੀ ਸਿਹਤ ਨੂੰ ਦੇਖਦੇ ਹੋਏ ਭਾਈਚਾਰੇ ਨੇ ਉਸਦੀ ਰਿਹਾਈ ਦੀ ਮੰਗ ਕੀਤੀ ਸੀ, ਪਰ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਹਰਜੀਤ ਕੌਰ ’ਤੇ ਉਥੇ ਗੈਰਕਾਨੂੰਨੀ ਤੌਰ ’ਤੇ ਰਹਿਣ ਦਾ ਆਰੋਪ ਲਗਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹਰਜੀਤ ਕੌਰ ਕੋਲ ਅਮਰੀਕੀ ਰਿਹਾਇਸ਼ ਸਬੰਧੀ ਕਾਗਜ਼ਾਤ ਨਹੀਂ ਸਨ।

