Main News News

ਮਾਨ ਆਪਣੇ ਕਥਿਤ ਵਾਇਰਲ ਵੀਡਿਓ ਤੇ ਦੋ ਦਿਨ ਚੁੱਪ ਕਿਉ ਰਹੇ- ਭਾਜਪਾ

ਵਿਨੀਤ ਜੋਸ਼ੀ

ਵਾਇਰਲ ਵੀਡਿਓ ‘ਤੇ ਅਸ਼ਵਨੀ ਸ਼ਰਮਾ ਦੇ ਟਵੀਟ ਤੋਂ ਬੌਖਲਾਈ ਆਪ – ਜੋਸ਼ੀ

ਚੰਡੀਗੜ੍ਹ/ Dooja Punjab News
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਹੋ ਰਹੀ ਵੀਡਿਓ ਨੂੰ ਲੈ ਕੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੇ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਇਸੇ ਦੇ ਚੱਲਦਿਆਂ ਆਪ ਦੇ ਆਗੂਆਂ ਵੱਲੋਂ ਪ੍ਰੈਸ ਮਿਲਣੀਆਂ ਕਰ ਬੇਤੁਕੇ ਬਿਆਨ ਦਿੱਤੇ ਜਾ ਰਹੇ ਹਨ। ਇਹ ਗੱਲ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।

ਉਨ੍ਹਾਂ ਆਖਿਆ ਕਿ 48 ਘੰਟੇ ਬੀਤਣ ਤੋਂ ਬਾਅਦ ਸ਼ਰਮਾ ਨੇ ਇਹ ਹੀ ਟਵੀਟ ਕੀਤਾ ਕਿ “ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ, ਉਹ ਆਪਣੀ ਕਥਿਤ ਵੀਡੀਉ ਤੇ ਇੰਨਾ ਚੁੱਪ ਕਿਉਂ ਹੈ? ਪੰਜਾਬ ਨੂੰ ਜਵਾਬ ਚਾਹੀਦਾ ਹੈ, ਭਗਵੰਤ ਸਾਹਿਬ, ਸਪੱਸ਼ਟੀਕਰਨ ਦਿੱਤਾ ਜਾਵੇ”  ਤਾਂ ਇਸ ਵਿੱਚ ਗਲਤ ਕੀ ਹੈ।

ਇਸ ਮਾਮਲੇ ‘ਤੇ ਭਾਜਪਾ ਆਗੂ  ਜੋਸ਼ੀ ਨੇ ਆਮ ਆਦਮੀ ਪਾਰਟੀ ਅਤੇ ਸੂਬੇ ਦੇ ਮੁੱਖ ਮੰਤਰੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ “ਜੇ ਵੀਡਿਓ ਜਾਅਲੀ ਹੈ ਤਾਂ ਮੁੱਖਮੰਤਰੀ ਸਾਹਿਬ ਚੁੱਪ ਕਿਉਂ ਹਨ? |

ਜੋਸ਼ੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਵੀਡਿਓ ਤਕ ਸੀਮਿਤ ਨਹੀਂ ਹੈ, ਸਗੋਂ ਇਹ ਸਰਕਾਰ ਦੀ “ਇਮਾਨਦਾਰੀ” ਅਤੇ ਨੈਤਿਕਾ ਦੇ ਦਾਅਵਿਆਂ ‘ਤੇ ਵੱਡਾ ਸਵਾਲ ਚਿੰਨ੍ਹ ਹੈ। ਆਪ ਨੇ ਲੋਕਾਂ ਨੂੰ ਸਾਫ਼ ਸਿਆਸਤ ਦੇ ਸੁਪਨੇ ਦਿਖਾਏ ਸਨ, ਪਰ ਹੁਣ ਜਦੋਂ ਆਪਣੇ ਹੀ ਮੁੱਖਮੰਤਰੀ ‘ਤੇ ਗੰਭੀਰ ਸਵਾਲ ਉਠ ਰਹੇ ਹਨ, ਸਾਰੀ ਟੀਮ ਦੋ ਦਿਨਾਂ ਤੋਂ ਚੁੱਪ ਹੈ।

ਜੋਸ਼ੀ ਨੇ ਆਪ ਆਗੂ ਬਲਤੇਜ ਪਨੂੰ ਅਤੇ ਮਾਲਵਿੰਦਰ ਸਿੰਘ ਕੰਗ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਹਰ ਮਾਮਲੇ ‘ਚ ਹੋਰਾਂ ਉੱਤੇ ਉਂਗਲ ਚੁੱਕਦੇ ਰਹੇ ਹਨ, ਪਰ ਹੁਣ ਜਦੋਂ ਮਾਮਲਾ ਆਪਣੇ ਘਰ ਦਾ ਆਇਆ ਹੈ, ਤਾਂ ਇਨ੍ਹਾਂ ਦੀ ਬੋਲੀ ਬਦਲ ਗਈ ਹੈ।

ਸਾਈਬਰ ਸੈੱਲ ਵਲੋਂ ਦਰਜ ਕੀਤੀ ਐਫ਼ ਆਈ ਆਰ ‘ਤੇ ਵੀ ਵਿਨੀਤ ਜੋਸ਼ੀ ਨੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪੁੱਛਿਆ ਕਿ ਜਦੋਂ ਵੀਡਿਓ ਵਿੱਚ ਮੁੱਖਮੰਤਰੀ ਦਾ ਜ਼ਿਕਰ ਹੋ ਰਿਹਾ ਹੈ ਤਾਂ ਉਨ੍ਹਾਂ ਦਾ ਬਿਆਨ ਐਫ਼ ਆਈ ਆਰ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ? ਕੀ ਸਾਈਬਰ ਸੈੱਲ ਤੇ ਦਬਾਅ ਹੈ ਜਾਂ ਸਰਕਾਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ?

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm