Main News News

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਿਆਸੀ ਚਰਚਾ ਕਰਕੇ “ਆਪ” ਨੇ ਕੀਤੀ  ਗੁਰਮਤਿ ਦੀ ਬੇਅਦਬੀ: ਲਾਲਪੁਰਾ

ਇਕਬਾਲ ਸਿੰਘ ਲਾਲਪੁਰਾ

ਚੰਡੀਗੜ੍ਹ / ਦੂਜਾ ਪੰਜਾਬ ਨਿਊਜ਼

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਆਪ ਸਰਕਾਰ ਵੱਲੋਂ ਸ਼੍ਵੀ ਗੁਰੂ ਤੇਗ਼ ਬਹਾਦੁਰ ਜੀ ਦੇ ਜੀਵਨ ਤੇ ਫਲਸਫੇ ਤੋਂ ਦੂਰ ਸਿਆਸੀ ਚਰਚਾ ਛੇੜਨ ਨੂੰ ਭਾਜਪਾ ਦੇ ਕੌਮੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਗੁਰਮਤਿ ਦੀ ਬੇਅਦਬੀ ਅਤੇ ਮਰਯਾਦਾ ਦੀ ਉਲੰਘਣਾ ਕਰਾਰ ਦਿੱਤਾ ਹੈ। 

ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਲਾਲਪੁਰਾ ਨੇ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਫ਼ਤਹੀ ਜੰਗ ਬਾਜਵਾ, ਜਗਦੀਪ ਸਿੰਘ ਚੀਮਾ, ਮੁੱਖ ਬੁਲਾਰਾ ਪੰਜਾਬ ਕਰਨਲ ਜੈਬੰਸ ਸਿੰਘ, ਸੁਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਅਤੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ  ਸੇਖੋਂ ਵੀ ਮੌਜੂਦ ਸਨ।

ਲਾਲਪੁਰਾ ਨੇ ਕਿਹਾ ਕਿ “ਤਿਲਕ ਜੰਝੂ ਦੇ ਰਾਖੇ “  ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸਰਬੰਸ ਨਿਛਾਵਰ ਕੀਤਾ, ਪਰ ਇਸ ਵਿਸ਼ੇਸ਼ ਦਿਹਾੜੇ ਤੇ ਆਪ ਸਰਕਾਰ ਨੇ ਸ਼ਹਾਦਤ ਦੇ ਮੂਲ ਸੰਦੇਸ਼ , ਗੁਰੂ ਸਾਹਿਬ ਦੇ ਜੀਵਨ, ਫਲਸ਼ਫੇ ਦੀ ਚਰਚਾ — ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ ਅਤੇ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਦੇ ਇਤਿਹਾਸ ਜ਼ਿਕਰ ਦੀ ਬਜਾਏ ,ਸਿਆਸੀ ਤੀਰ ਚਲਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਇਜਲਾਸ ਨੂੰ “ਰਾਜਨੀਤਿਕ ਰਟ ਦਾ ਮੰਚ” ਬਣਾਕੇ ਮੌਕੇ ਦੀ ਗੰਭੀਰਤਾ ਨੂੰ ਲੱਜਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਇਜਲਾਸ ਦਾ ਮਕਸਦ ਸਿੱਖ ਇਤਿਹਾਸ ਦੇ ਮਹਾਨ ਅਧਿਆਇ ਨੂੰ ਸਨਮਾਨ ਨਾਲ ਯਾਦ ਕਰਨਾ ਸੀ, ਪਰ ਇਲਜ਼ਾਮਬਾਜ਼ੀ ਅਤੇ ਰਾਜਨੀਤਿਕ ਭਾਸ਼ਣਾਂ ਨੇ ਇਸ ਪਵਿੱਤਰ ਦਿਹਾੜੇ ਦੀ ਲਾਜ ਨਹੀਂ ਰੱਖੀ। 

ਲਾਲਪੁਰਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਅਦਬ, ਸਹਿਣਸ਼ੀਲਤਾ ਅਤੇ ਸੱਚ ਲਈ ਖੜ੍ਹੇ ਹੋਣ ਦਾ ਹੈ, ਪਰ ਆਪ ਸਰਕਾਰ ਦਾ ਰਵੱਈਆ ਗੁਰੂ ਸਾਹਿਬ ਦੇ ਫ਼ਲਸਫੇ ਤੋਂ ਪੂਰੀ ਤਰ੍ਹਾਂ ਭਟਕਣਾ ਸੀ।

 ਅਮਨ ਅਰੋੜਾ ‘ਅਗਿਆਨੀ’, ਗਲਤ ਬਿਆਨਬਾਜ਼ੀ ਕੀਤੀ: ਲਾਲਪੁਰਾ

ਲਾਲਪੁਰਾ ਨੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ ਸਿੱਧਾ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ “ਅਗਿਆਨੀ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਦੇ ਸ਼ਾਮਲ ਨਾ ਹੋਣ ਸਬੰਧੀ ਬਿਆਨ ਦੇਣ ਵਾਲੇ ਅਮਨ ਅਰੋੜਾ ਨੂੰ “ਤੱਥਾਂ ਦਾ ਅਧਾਰ ਹੀ ਨਹੀਂ” ਅਤੇ ਸ਼ਾਇਦ “ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਵੀ ਜੁਬਾਨੀ ਯਾਦ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਨੇ ਸ਼ਹੀਦੀ ਦਿਹਾੜੇ ਸਮੇਂ ਅਜਿਹੀਆਂ ਗੱਲਾਂ ਕੀਤੀਆਂ ਜੋ ਗੁਰਬਾਣੀ, ਗੁਰੂਘਰ ਅਤੇ ਇਤਿਹਾਸ ਬਾਰੇ ਉਨ੍ਹਾਂ ਦੀ ਅਗਿਆਨਤਾ ਨੂੰ ਖੁੱਲ੍ਹਾ ਬੇਨਕਾਬ ਕਰਦੀਆਂ ਹਨ। ਲਾਲਪੁਰਾ ਨੇ ਕਿਹਾ ਕਿ ਅਰੋੜਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ-ਕਥਾ, ਸ਼ਹਾਦਤ ਅਤੇ ਫ਼ਲਸਫੇ ਬਾਰੇ ਕੋਈ ਜਾਣਕਾਰੀ ਨਹੀਂ, ਇਸੇ ਲਈ ਉਨ੍ਹਾਂ ਦੇ ਬਿਆਨ ਬਿਲਕੁਲ ਅਣਜਾਣੇ ਅਤੇ ਬੇਅਦਬੀ ਵਾਲੇ ਹਨ।

 “ਪ੍ਰਧਾਨਮੰਤਰੀ ਮੋਦੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਰਹੇ ਹਨ”

ਲਾਲਪੁਰਾ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਿੱਖ ਧਰਮ ਦੇ ਪ੍ਰਸਾਰ ਅਤੇ ਗੁਰੂ ਪਰੰਪਰਾ ਦੇ ਸਤਿਕਾਰ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਦਿੱਲੀ ਸੀਸ ਗੰਜ ਸਾਹਿਬ ਵਿਖੇ ਸ਼ਹਾਦਤ ਦਿਹਾੜੇ ਦੇ ਸਮਾਗਮ ਵਿੱਚ ਵੀ ਪਹਿਲਾਂ ਭਾਗ ਲਿਆ ਹੈ,ਪਟਨਾ ਸਾਹਿਬ ਵਿਖੇ ਗੁਰੂ ਅਗੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਕਈ ਮੌਕਿਆਂ ‘ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਕਾਰ ਅਤੇ ਬਲਿਦਾਨ ਨੂੰ ਯਾਦ ਕੀਤਾ।

ਲਾਲਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੂੰ ਪ੍ਰਧਾਨਮੰਤਰੀ ਦੀ ਹਾਜ਼ਰੀ ਲਈ ਗਲਤ ਬਿਆਨਬਾਜ਼ੀ ਕਰਨ ਦੀ ਬਜਾਏ ਇਹ ਸਮਝਣਾ ਚਾਹੀਦਾ ਹੈ ਕਿ ਸ਼ਹਾਦਤ ਦਿੱਲੀ ਵਿੱਚ ਹੋਈ ਸੀ ਅਤੇ ਪਵਿੱਤਰ ਸੀਸ ਆਨੰਦਪੁਰ ਸਾਹਿਬ ਕੁਝ ਦਿਨ ਬਾਅਦ ਲਿਆਂਦਾ ਜਾ ਸਕਿਆ ਸੀ , ਦੋਵੇਂ ਮੌਕਿਆਂ ‘ਤੇ ਸਮਾਗਮ ਕਰਨਾ ਸਨਮਾਨ ਦੀ ਗੱਲ ਹੋਣੀ ਸੀ ,ਪਰ ਆਪ ਸਰਕਾਰ ਨੇ ਇਸ ਪੱਖ ਨੂੰ ਇਤਿਹਾਸ ਦੀ ਅੱਗਿਆਂ ਕਾਰਨ ਅਣਡਿੱਠਾ ਕੀਤਾ।

 “ਆਪ ਸਰਕਾਰ ਨੇ ਗੁਰੂ ਸਾਹਿਬ ਦੇ ਫ਼ਲਸਫੇ ਨੂੰ ਭੁਲਾ ਕੇ ਸਿਰਫ਼ ਪੰਜਾਬ ਦੀ ਰਾਜਨੀਤੀ ਮੁੱਖ ਰੱਖ ਕੇ ਬਿਆਨ ਦਿਤੇ “

ਲਾਲਪੁਰਾ ਨੇ ਕਿਹਾ ਕਿ 350ਵੇਂ ਸ਼ਹੀਦੀ ਦਿਹਾੜੇ ਦੇ ਵਿਸ਼ੇਸ਼ ਸੈਸ਼ਨ ਦੌਰਾਨ ਆਪ ਨੇ ਸਿਰਫ਼ ਰਾਜਨੀਤਿਕ ਮੁੱਦਿਆਂ ਬਾਰੇ ਹੀ ਗੱਲ ਕੀਤੀ, ਜਦਕਿ ਗੁਰੂ ਸਾਹਿਬ ਦੀ ਬਾਣੀ, ਜੀਵਨ-ਦਰਸ਼ਨ ਅਤੇ ਮਨੁੱਖਤਾ ਲਈ ਸੁਨੇਹੇ ਬਾਰੇ ਇੱਕ ਵਾਰ ਵੀ ਗੰਭੀਰਤਾ ਨਾਲ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਨਾਂ ਸੰਗਤ ਨੂੰ ਬਰਦਾਸ਼ਤ ਹੈ, ਨਾਂ ਹੀ ਗੁਰੂ ਘਰ ਦੀ ਮਰਯਾਦਾ ਨਾਲ ਮੇਲ ਖਾਂਦਾ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm