Main News News

ਮੇਰੀ ਸਿੱਧੀ ਭਗਵਾਨ ਨਾਲ ਗੱਲਬਾਤ – ਸੁਰਜੀਤ ਜਿਆਣੀ

ਸੁਰਜੀਤ ਕੁਮਾਰ ਜਿਆਣੀ

ਫਾਜ਼ਿਲਕਾ/ਬਿਊਰੋ ਨਿਊਜ਼
ਪੰਜਾਬ ਦੇ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਾਰ ਸਿੱਧੇ ਭਗਵਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸਿੱਧੀ ਗੱਲਬਾਤ ਭਗਵਾਨ ਨਾਲ ਹੁੰਦੀ ਹੈ।

ਜਿਆਣੀ ਨੇ ਕਿਹਾ ਕਿ  ਉਹ ਜਿਸਦੇ ਸਿਰ ’ਤੇ ਹੱਥ ਰੱਖ ਦਿੰਦੇ ਹਨ, ਉਹ ਵਿਧਾਇਕ ਬਣ ਜਾਂਦਾ ਹੈ।

ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਤੋਂ ਬੱਸ ਇਕ ਗਲਤੀ ਹੋਈ ਹੈ ਕਿ ਉਨ੍ਹਾਂ ਨੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਨਰਿੰਦਰਪਾਲ ਸਵਨਾ ਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ, ਜੋ ਵਿਧਾਇਕ ਬਣ ਗਿਆ।

ਜਿਆਣੀ ਦੇ ਇਸ ਦਾਅਵੇ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਦੇ ਇਕ ਨੇੜਲੇ ਸਾਥੀ ਨੇ ਕਿਹਾ ਕਿ ਮੌਜੂਦਾ ਵਿਧਾਇਕ ਨਰਿੰਦਰਪਾਲ ਸਵਨਾ ਜਦੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸੁਰਜੀਤ ਜਿਆਣੀ ਦੇ ਨਾਲ ਸਨ, ਤਾਂ ਉਦੋਂ ਸੁਰਜੀਤ ਜਿਆਣੀ ਨੇ ਹੀ ਉਸਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ ਅਤੇ ਜਦੋਂ ਹੁਣ ਨਰਿੰਦਰਪਾਲ ਸਵਨਾ ਵਿਧਾਇਕ ਬਣ ਗਏ ਤਾਂ ਜਿਆਣੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm