ਗੁਰਦੇ ਅਤੇ ਦਿਲ ਦੀ ਬਿਮਾਰੀ, ਸਟ੍ਰੋਕ, ਅੰਨ੍ਹਾਪਣ ਅਤੇ ਹੋਰ ਸਥਿਤੀਆਂ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਲਈ ਨਿਯਮਤ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਜ਼ਰੂਰੀ ਹੈ। ਜਦੋਂ ਕਿ ਡਾਕਟਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਦਵਾਈ ਨੂੰ ਇੱਕੋ ਇੱਕ ਵਿਕਲਪ ਮੰਨਦੇ ਹਨ, ਇਸ ਨੂੰ ਘਟਾਉਣ ਦੇ ਕਈ ਕੁਦਰਤੀ ਤਰੀਕੇ ਹਨ, ਜਿਵੇਂ ਕਿ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ, ਜ਼ਿਆਦਾ ਪ੍ਰੋਟੀਨ ਖਾਣਾ, ਨਮਕ ਘਟਾਉਣਾ ਅਤੇ ਖੰਡ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਘਟਾਉਣਾ।
ਫਲਦਾਰ ਸਬਜ਼ੀਆਂ ਦਾ ਸੇਵਣ ਕਰਨ ਨਾਲ ਵੀ ਸਰੀਰ ਤੰਦਰੁਸਤ ਰਹਿੰਦਾ ਹੈ। ਚੰਗੀ ਡਾਈਟ ਹੀ ਚੰਗੀ ਸਹਿਤ ਦਾ ਰਾਜ ਹੁੰਦੀ ਹੈ। ਪ੍ਰੋਸੈਸ਼ਡ ਫੂਡ ਤੇ ਜ਼ਿਆਦਾ ਮਾਤਰਾ ਵਿੱਚ ਤੇਲ ਦਾ ਸੇਵਨ ਵੀ ਸਰੀਰ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਸਵੇਰ ਦੀ ਸੈਰ ਤੇ ਖਾਣਾ ਖਾਣ ਤੋਂ ਬਾਅਦ ਦੀ ਸੈਰ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਦੀ ਹੈ।