ਦਿੱਲੀ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਪਹਿਲਗਾਮ ਵਿੱਚ ਅਤੱਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਣ ਪਾਕਿਸਤਾਨ ਨਾਗਰਿਕਾਂ ਨੂੰ ਜਾਰੀ ਕੀਤੇ ਸਾਰੇ ਵੀਜ਼ੇ ਰੱਦ ਕਰ ਦਿੱਤੇੇ ਗਏ ਹਨ।
ਮੈਡੀਕਲ, ਡਿਪਲੋਮੈਟਿਕ ਤੇ ਲੰਬੀ ਮਿਆਦ ਵਾਲਾ ਵੀਜ਼ਾ ਨਹੀਂ ਕੀਤਾ ਰੱਦ 29 ਅਪ੍ਰੈਲ ਤੋਂ ਬਾਅਦ ਮੌਜੂਦਾ ਮੈਡੀਕਲ ਵੀਜ਼ੇ ਵੀ ਹੋ ਜਾਣਗੇ ਅਵੈਧ 29 ਅਪ੍ਰੈਲ ਤੋਂ ਬਾਅਦ ਕੋਈ ਨਵਾਂ ਵੀਜ਼ਾ ਨਹੀਂ ਕੀਤਾ ਜਾਵੇਗਾ ਜਾਰੀ। ਦਿੱਲੀ ਤੋਂ ਬਾਅਦ ਚੰਡੀਗੜ੍ਹ ਨੇ ਵੀ ਪਾਕਿਸਤਾਨੀਆਂ ਨੂੰ ਇਥੋਂ ਚਲੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਰਾਜ਼ਾਂ ਦੇ ਮੁੱਖ ਮੰਤਰੀਆਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਸੁਨਿਸ਼ਚਿਤ ਕਰਨ ਕਿ ਸਾਰੇ ਪਾਕਿਸਤਾਨੀ ਭਾਰਤ ਵਿੱਚੋਂ ਚਲੇ ਗਏ ਹਨ ਜਾਂ ਨਹੀਂ ਸਾਰੇ ਰਾਜ਼ਾਂ ਦੇ ਮੁੱਖ ਮੰਤਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ। ਪਰ ਪਾਕਿਸਤਾਨੀਆਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜੇ ਇਹ ਹਮਲਾ ਅੱਤਵਾਦੀਆਂ ਨੇ ਕੀਤਾ ਹੈ ਤਾਂ ਇਸ ਦੀ ਸਜਾਂ ਆਮ ਲੋਕਾਂ ਨੂੰ ਨਹੀਂ ਮਿਲਣੀ ਚਾਹੀਦੀ।