ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਸੀਐਨਐਨ-ਨਿਊਜ਼ 18 ਨੂੰ ਦੱਸਿਆ ਕਿ ਭਾਰਤ ਇਹ ਯਕੀਨੀ ਬਣਾਉਣ ਲਈ ਤਿੰਨ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ ਕਿ ਪਾਕਿਸਤਾਨ ਨੂੰ ਪਾਣੀ ਦੀ ਇੱਕ ਬੂੰਦ ਵੀ ਨਾ ਮਿਲੇ। ਮੰਤਰੀ ਨੇ ਕਿਹਾ ਕਿ ਕੇਂਦਰ ਦੀਆਂ ਤਿੰਨ ਯੋਜਨਾਵਾਂ ਹਨ- ਇੱਕ ਲੰਬੀ ਮਿਆਦ ਦੀ ਯੋਜਨਾ, ਇੱਕ ਛੋਟੀ ਮਿਆਦ ਦੀ ਯੋਜਨਾ ਅਤੇ ਇੱਕ ਮੱਧ ਮਿਆਦ ਦੀ ਯੋਜਨਾ। ਇਹ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਆਇਆ ਹੈ।
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਪੰਜਾਬ ਬੜੇ ਫੈਸਲੇਂ ਲਏ ਸਨ ਵਿੱਚ ਵਿੱਚ ਸਿੰਧੂ ਜਲ ਸਮਝੌਤਾ ਮੁੱਖ ਸੀ ਜਿਸ ਨੂੰ ਲੈ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ ਤੇ ਉੱਥੋਂ ਨੇ ਮੰਤਰੀ ਤੇ ਆਗੂ ਭਾਰਤ ਨੂੰ ਸਿੱਧੀਆਂ ਧਮਕੀਆਂ ਦੇ ਰਹੇ ਹਨ ਕਿ ਜੇ ਭਾਰਤ ਨੇ ਅਜਿਹਾ ਕਦਮ ਚੁੱਕਿਆ ਤਾਂ ਉਹਨਾਂ ਦੇ ਦਰਿਆਵਾਂ ਵਿੱਚ ਪਾਣੀ ਦਾ ਥਾਂ ਤੇ ਖੂਨ ਚੱਲੇਗਾ।
ਪਰ ਭਾਰਤ ਨੇ ਵੀ ਪਾਕਿਸਤਾਨ ਨੂੰ ਇੱਕ ਬੂੰਦ ਵੀ ਪਾਣੀ ਨਾ ਦੇਣ ਦਾ ਮਨ ਬਣਾ ਲਿਆ ਹੈ ਤੇ ਅੱਜ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲ ਮੰਤਰੀ ਤੇ ਆਲਾ ਅਫ਼ਸਰਾਂ ਨਾਲ ਮੀਟਿੰਗਾਂ ਹਨ ਜਿਸ ਵਿੱਚ ਸਿੰਧੂ ਜਲ ਸਮਝੌਤੇ ਨੂੰ ਲੈ ਕਿ ਕੋਈ ਵਿਆਉਂਤ ਬੰਦੀ ਕੀਤੀ ਜਾਵੇਗੀ। ਭਾਰਤ ਦੇ ਲੋਕਾਂ ਵਿੱਚ ਵੀ ਇਸ ਅੱਤਵਾਦੀ ਹਮਲੇ ਨੂੰ ਲੇ ਕਿ ਭਾਰੀ ਰੋਸ਼ ਹੈ ਤੇ ਸ਼ੋਗ ਦੀ ਲਹਿਰ ਹੈ।
ਹਾਲੇ ਤੱਕ ਅੱਤਵਾਦੀਆਂ ਦੀ ਭਾਲ ਜਾਰੀ ਹੈ। ਜਿਹੜੇ ਅੱਤਵਾਦੀ ਜੰਮੂ-ਕਸਮੀਰ ਨਾਲ ਸਬੰਧਿਤ ਸਨ ਸਰਕਾਰ ਵੱਲੋਂ ਉਹਨਾਂ ਦੇ ਘਰਾਂ ਨੂੰ ਬੰਬਾਂ ਨਾਲ ਉੱਡਾ ਦਿੱਤ ਹੈ ਤੇ ਉਹਨਾਂ ਦੀ ਲਗਾਤਾਰ ਭਾਲ ਜਾਰੀ ਹੈ। ਭਾਰਤ ਦੀ ਜਲ, ਥਲ ਤੇ ਏਅਰ ਫ਼ੋਰਸ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈ। ਉੱਧਰ ਦੂਜੇ ਪਾਸੇ ਪਾਕਿਸਤਾਨ ਦੀ ਆਰਮੀ ਵੀ ਲਗਾਤਾਰ ਭਾਰਤ ਦੀ ਤਰ੍ਹਾਂ ਯੁੱਧ-ਅਭਿਆਸ ਕਰ ਰਹੀ ਹੈ।