ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਵਿਰੁੱਧ ਜੰਗ ਹਫਤਿਆਂ ਵਿਚ ਖਤਮ ਹੋਣ ਦੀ ਉਮੀਦ ਜਤਾਈ ਹੈ, ਜਦੋਂ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਇਸ ਨੂੰ ਸਥਾਈ ਸ਼ਾਂਤੀ ਦਾ ਰਾਹ ਦੱਸਿਆ। ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਦੱਸਿਆ ਕਿ ਭਾਵੇਂ ਇਸ ਸੰਘਰਸ਼ ਵਿਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ ਵਿਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿਚ ਸੁਧਾਰ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਸਖਤ ਰੁਖ ਅਖਤਿਆਰ ਕਰ ਲਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਸਦੇ ਚੱਲਦਿਆਂ ਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਨਵੀਂ ਦਿੱਲੀ ਪਹੁੰਚ ਗਿਆ ਹੈ। ਇਹ ਮੱਧ ਪੂਰਬ ਵਿਚ ਚੱਲ ਰਹੀ ਸਥਿਤੀ ਦੇ ਵਿਚਕਾਰ ਯਾਤਰੀਆਂ ਦੀ ਘਰ ਵਾਪਸੀ ਲਈ ਕਿਸੇ ਵੀ ਭਾਰਤੀ ਕੈਰੀਅਰ ਦੁਆਰਾ ਚਲਾਈ ਗਈ ਪਹਿਲੀ ਉਡਾਣ ਹੈ।
ਟਰੰਪ ਨੇ ਇਰਾਨ ਜੰਗ ਹਫਤਿਆਂ ’ਚ ਖਤਮ ਹੋਣ ਦੀ ਜਤਾਈ ਉਮੀਦ

