Main News News

ਮਹਿਲਾਵਾਂ ਨੂੰ 1000 ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਸਰਕਾਰ

ਆਪ ਸਰਕਾਰ

ਆਮ ਆਦਮੀ ਪਾਰਟੀ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ | ਕਲ ਪੇਸ਼ ਹੋ ਰਹੇ ਬਜਟ ਵਿਚ ਆਪ ਸਰਕਾਰ ਮਹਿਲਾਵਾਂ ਲਈ ਇਸ ਤੋਹਫੇ ਦਾ ਐਲਾਨ ਕਰੇਗੀ | ਆਮ ਆਦਮੀ ਪਾਰਟੀ ਸਰਕਾਰ ਕੱਲ੍ਹ ਆਪਣੇ 5 ਸਾਲਾਂ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰਨ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕਰਨਗੇ। ਪੰਜਾਬ ਵਿੱਚ ਅਗਲੇ ਸਾਲ ਯਾਨੀ 2027 ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਇਸ ਨੂੰ ਦੇਖਦੇ ਹੋਏ ਆਪ ਸਰਕਾਰ ਆਖ਼ਰੀ ਬਜਟ ਨੂੰ ‘ਮਹਿਲਾਵਾਂ ਲਈ ਵੱਡਾ ਤੋਹਫ਼ਾ’ ਦੀ ਥੀਮ ਹੇਠ ਲਿਆ ਰਹੀ ਹੈ।

2022 ਵਿਚ ਵਿੱਤ ਮੰਤਰੀ ਹਰਪਾਲ ਚੀਮਾ ਰਾਹੀਂ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨਾਲ ਇਹ ਵਾਅਦਾ ਕੀਤਾ ਕੀਤਾ ਗਿਆ ਸੀ ਤੇ ਜਿਸਨੂੰ ਸਰਕਾਰ ਇਸ ਸਾਲ ਯਾਨੀ 2026 ਵਿੱਚ ਪੂਰਾ ਕਰਨ ਜਾ ਰਹੀ ਹੈ। ਇਸ ਦੇ ਤਹਿਤ ਹਰ ਮਹਿਲਾ ਨੂੰ ਹਰ ਮਹੀਨੇ 1,000 ਰੁਪਏ ਦੇਣ ਲਈ ਬਜਟ ਵਿੱਚ ਪ੍ਰਬੰਧ ਕੀਤਾ ਜਾਵੇਗਾ।

8 ਮਾਰਚ ਨੂੰ ਐਤਵਾਰ ਦਾ ਦਿਨ ਹੈ ਤੇ ਇਸੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਹੈ। ਇਸੇ ਕਾਰਨ ਆਪ ਸਰਕਾਰ ਖਾਸ ਤੌਰ ‘ਤੇ ਮਹਿਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਛੁੱਟੀ ਵਾਲੇ ਦਿਨ ਵੀ ਬਜਟ ਪੇਸ਼ ਕਰ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਲਗਭਗ 2.13 ਕਰੋੜ ਵੋਟਰ ਹਨ, ਜਿਨ੍ਹਾਂ ਵਿੱਚੋਂ ਕਰੀਬ 1.01 ਕਰੋੜ ਮਹਿਲਾ ਵੋਟਰ ਹਨ। ਇਸ ਕਰਕੇ ਆਪ ਸਰਕਾਰ ਆਪਣਾ ਧਿਆਨ ਖਾਸ ਤੌਰ ‘ਤੇ ਮਹਿਲਾ ਵੋਟਰਾਂ ‘ਤੇ ਕੇਂਦਰਿਤ ਕਰ ਰਹੀ ਹੈ। ਆਪ ਸਰਕਾਰ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਹਰ ਮਹੀਨੇ 1,000 ਰੁਪਏ ਦੀ ਸਕੀਮ ਲਈ ਬਜਟ ਵਿੱਚ ਪ੍ਰਬੰਧ ਕਰੇਗੀ। ਹਾਲਾਂਕਿ ਅਜੇ ਤੱਕ ਇਸ ਸਕੀਮ ਦਾ ਕੋਈ ਨਾਮ ਨਹੀਂ ਰੱਖਿਆ ਗਿਆ। ਜਾਣਕਾਰੀ ਮੁਤਾਬਕ 18 ਮਾਰਚ ਤੋਂ ਇਹ ਰਕਮ ਦੇਣ ਦੀ ਸ਼ੁਰੂਆਤ ਹੋ ਸਕਦੀ ਹੈ।

ਫਿਲਹਾਲ ਸਰਕਾਰ ਨੇ ਅਧਿਕਾਰਕ ਤੌਰ ‘ਤੇ ਸਕੀਮ ਦੀਆਂ ਸ਼ਰਤਾਂ ਦਾ ਐਲਾਨ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਲਾਭ ਲੈਣ ਵਾਲੀ ਮਹਿਲਾ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੋਵੇਗਾ।ਨੌਕਰੀਪੇਸ਼ਾ, ਕਾਰੋਬਾਰ ਕਰਨ ਵਾਲੀਆਂ, ਪੈਂਸ਼ਨ ਲੈਣ ਵਾਲੀਆਂ ਅਤੇ ਟੈਕਸ ਭਰਨ ਵਾਲੀਆਂ ਮਹਿਲਾਵਾਂ ਨੂੰ ਫਿਲਹਾਲ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।

ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਲਗਭਗ 1 ਕਰੋੜ ਹੈ, ਪਰ ਜੇਕਰ ਇਹ ਸ਼ਰਤਾਂ ਲਾਗੂ ਹੋਈਆਂ ਤਾਂ ਕਰੀਬ 40 ਲੱਖ ਮਹਿਲਾਵਾਂ ਹੀ ਇਸ ਸਕੀਮ ਦੇ ਦਾਇਰੇ ਵਿੱਚ ਆ ਸਕਦੀਆਂ ਹਨ। ਹਾਲਾਂਕਿ ਸਰਕਾਰੀ ਪੱਧਰ ‘ਤੇ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ।ਲਾਭਪਾਤਰੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਕੀ ਹੋਵੇਗੀ, ਇਸ ਬਾਰੇ ਸਰਕਾਰ ਨੇ ਹਾਲੇ ਤੱਕ ਕੋਈ ਸਪਸ਼ਟਤਾ ਨਹੀਂ ਦਿੱਤੀ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm