ਲੋਕ ਸਭਾ ਵਿਚ ਅੱਜ ਵੀਰਵਾਰ ਨੂੰ ਕਾਂਗਰਸ ਪਾਰਟੀ ਸਣੇ ਹੋਰ ਸਿਆਸੀ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਭਾਰਤ ਵਿਚ ਸਿਲੰਡਰ ਸੰਕਟ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਸੰਸਦ ਮੈਂਬਰਾਂ ਨੇ ਸਦਨ ਦੇ ਬਾਹਰ ‘ਨਰਿੰਦਰ ਵੀ ਗਾਇਬ, ਸਿਲੰਡਰ ਵੀ ਗਾਇਬ’ ਦੇ ਨਾਅਰੇ ਲਗਾਏ। ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨਾਲ ਐਲ.ਪੀ.ਜੀ. ਦੇ ਮਾਮਲੇ ’ਤੇ ਨਿਪਟਣ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਰਜੀ ਸਿਕਿਉਰਿਟੀ ਨਾਲ ਸਮਝੌਤਾ ਕੀਤਾ, ਇਸ ਲਈ ਇਹ ਵੱਡੀ ਸਮੱਸਿਆ ਆਉਣ ਵਾਲੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਉਹ ਖੁਦ ਹੀ ਘਬਰਾਏ ਹੋਏ ਹਨ। ਉਧਰ ਦੂਜੇ ਪਾਸੇ ਰਾਜ ਸਭਾ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਹੋਏ ਹਮਲੇ ਦਾ ਮੁੱਦਾ ਉਠਾਇਆ ਹੈ।
ਸੰਸਦ ਦੇ ਬਾਹਰ “ਨਰਿੰਦਰ ਵੀ ਗਾਇਬ ਅਤੇ ਸਿਲੰਡਰ ਵੀ ਗਾਇਬ” ਦੇ ਨਾਅਰੇ ਸੰਸਦਸੰਸਦ ਦੇ ਬਾਹਰ “ਨਰਿੰਦਰ ਵੀ ਗਾਇਬ ਅਤੇ ਸਿਲੰਡਰ ਵੀ ਗਾਇਬ” ਦੇ ਨਾਅਰੇ

