ਇਰਾਨ-ਇਜ਼ਰਾਈਲ ਜੰਗ ਕਾਰਨ ਪੰਜਾਬ ਸਣੇ ਦੇਸ਼ ਭਰ ਵਿਚ ਐਲ.ਪੀ.ਜੀ. ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਘਬਰਾਹਟ ਨਜ਼ਰ ਆ ਰਹੀ ਹੈ। ਇਸ ਵਿਚਾਲੇ ਬਰਨਾਲਾ ਵਿਚ ਗੈਸ ਸਿਲੰਡਰ ਲੈਣ ਲਈ ਲਾਈਨ ਵਿਚ ਲੱਗੇ 66 ਸਾਲਾਂ ਦੇ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਬਜ਼ੁਰਗ ਦੋ ਘੰਟਿਆਂ ਤੋਂ ਸਿਲੰਡਰ ਲੈਣ ਲਈ ਲਾਈਨ ਵਿਚ ਲੱਗਾ ਹੋਇਆ ਸੀ। ਮਿ੍ਰਤਕ ਦੀ ਪਹਿਚਾਣ ਭੂਸ਼ਣ ਕੁਮਾਰ ਮਿੱਤਲ ਵਾਸੀ ਪਿੰਡ ਸ਼ਹਿਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਭੂਸ਼ਣ ਕੁਮਾਰ ਮਿੱਤਲ ਆਪਣੇ ਪੁੱਤਰ ਨਾਲ ਰਸੋਈ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਆਪਣੀ ਵਾਰੀ ਦੀ ਇੰਤਜ਼ਾਰ ਕਰਦਿਆਂ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਰਨਾਲਾ ’ਚ ਸਿਲੰਡਰ ਲਈ ਲਾਈਨ ’ਚ ਲੱਗੇ ਬਜ਼ੁਰਗ ਦੀ ਗਈ ਜਾਨ

