Main News

“ਪਿੰਡ ਵਿਕਾਊ ਹੈ” ਦੇ ਲੱਗੇ ਪੋਸਟਰ, ਪਿੰਡ ਬਖ਼ਤੌਰ ਵਿਕਣ ਲਈ ਤਿਆਰ


ਪੰਜਾਬੀ ਬੋਲੀਆਂ ‘ਚ ਟਾਕੂਏ ਬਣਾਉਣ ਵਜੋਂ ਮਸ਼ਹੂਰ ਬਠਿੰਡਾ ਜ਼ਿਲ੍ਹੇ ਦਾ ਪਿੰਡ ਭਾਈ ਬਖ਼ਤੌਰ ਖੁਦ ‘ਵਿਕਣ’ ਲਈ ਹੋਕਾ ਦੇ ਰਿਹਾ ਹੈ। ਦੁਖਦਾਈ ਪਹਿਲੂ ਇਹ ਹੈ ਕਿ ਇਹ ਨੌਬਤ ਚਿੱਟੇ ਦੀ ਤਸਕਰੀ ਦੇ ਖ਼ੌਫ਼ ਕਾਰਨ ਪੈਦਾ ਹੋਈ ਹੈ। ਜਾਣਕਾਰੀ ਮੁਤਾਬਕ 2 ਦਿਨਾਂ ‘ਚ ਪਿੰਡ ਵਿੱਚ ਅੱਗੜ-ਪਿੱਛੜ ਕਈ ਘਟਨਾਵਾਂ ਵਾਪਰੀਆਂ ਹਨ। ਮਾਰੂ ਹਥਿਆਰਾਂ ਨਾਲ ਲੈਸ ਤਿੰਨ ਨੌਜਵਾਨਾਂ ਨੇ ਬੀਤੇ ਦਿਨੀਂ ਨਸ਼ਾ ਤਸਕਰੀ ਖ਼ਿਲਾਫ਼ ਹਿੱਕ ਡਾਹੁਣ ਵਾਲੇ, ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਸਰਗਰਮ ਮੈਂਬਰ ਅਤੇ ਸਾਬਕਾ ਫ਼ੌਜੀ ਰਣਵੀਰ ਸਿੰਘ , ਨੂੰ ਘੇਰ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ।

ਉਹ ਇਸ ਸਮੇਂ ਬਠਿੰਡਾ ਦੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨਾਂ ਹਮਲਾਵਰਾਂ ਚੋਂ 2 ਨੂੰ ਵਾਰਦਾਤ ‘ਚ ਵਰਤੇ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕੀਤਾ ਹੈ। ਪੁਲੀਸ ਵੱਲੋਂ ਦਿਖਾਈ ਫੁਰਤੀ ਦੇ ਬਾਵਜੂਦ ਪਿੰਡ ਦੀ ਫ਼ਿਜ਼ਾ ਵਿੱਚ ਅਜੀਬ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਦੇ ਮਨਾਂ ‘ਚ ਸਹਿਮ ਹੈ। ਇਸ ਦੌਰਾਨ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਸਿੱਧੂ (ਲੱਖੀ) ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਪਿੰਡ ਦੀ ਕੰਧ ‘ਤੇ ਲੱਗੇ ਹੱਥ ਲਿਖਤ ਪੋਸਟਰ ‘ਤੇ ਲਿਖਿਆ ਹੈ ‘ਸਾਡਾ ਪਿੰਡ ਵਿਕਾਊ ਹੈ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ’ਚ ‘ਪਿੰਡ ਵਿਕਾਊ ਹੈ’ ਦੇ ਪੋਸਟਰ‌ ਲੱਗੇ ਹਨ। ਪਿੰਡ ਵਾਸੀਆਂ ’ਚ ਨਸ਼ਾ ਤਸਕਰਾਂ ਦਾ ਖ਼ੌਫ ਹੈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਪਿੰਡ ਦੇ ਹਾਲਾਤ ਯੂਪੀ ਤੇ ਬਿਹਾਰ ਨਾਲੋਂ ਵੀ ਬਦਤਰ ਬਣ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕਿ ਕੋਈ ਵੀ ਅਧਿਕਾਰੀ ਜਾਂ ਪੰਜਾਬ ਸਰਕਾਰ ਦਾ ਮੰਤਰੀ ਬੋਲਣ ਲਈ ਤਿਆਰ ਨਹੀਂ ਹੈ।

ਇੱਕ ਪਾਸੇ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ ਸਿੱਧੀ ਤੇ ਤੇਜ਼ ਕਾਰਵਾਈ ਕਰ ਰਹੀ ਹੈ ਇਸ ਮੁਹਿੰਮ ਤਹਿਤ ਸਰਕਾਰ ਨੇ ਕਈ ਵੱਡੇ ਨਸ਼ਾ ਤਸ਼ਕਰਾਂ ਨੂੰ ਫੜਿਆ ਹੈ। ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਵੀ ਬੁਲਡੋਜ਼ਰ ਨੀਤੀ ਅਪਣਾਈ ਹੈ ਜਿਸ ਤਹਿਤ ਨਸ਼ਾਂ ਤਸਕਰਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ ਤੇ ਉਹਨਾਂ ਨੂੰ ਫੜ ਕਿ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ।

ਪਰ ਹਾਲੇ ਵੀ ਪੰਜਾਬ ਵਿੱਚ ਨਸ਼ੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਕਈ ਪਿੰਡਾ ਵਿੱਚ ਨਸ਼ਾ ਤਸਕਰਾਂ ਦਾ ਖ਼ੌਫ ਹੈ। ਕਈ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾ ਵਿੱਚੋਂ ਵੀ ਜਮਾਨਤਾਂ ਮਿਲ ਰਹੀਆਂ ਹਨ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm