ਭਾਰਤ ਵਿੱਚ ਸਰਗਰਮ ਕੋਵਿਡ-19 ਕੇਸਾਂ ਦੀ ਗਿਣਤੀ ਵੱਧ ਕੇ 4,026 ਹੋ ਗਈ ਹੈ, 3 ਜੂਨ ਨੂੰ ਸਿਹਤ ਮੰਤਰਾਲੇ ਦੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 1,416, ਕੋਵਿਡ ਦੇ ਮਾਮਲੇ ਕੇਵਲ ਕੇਰਲ ਵਿੱਚ ਸਭ ਤੋਂ ਵੱਧ ਸਰਗਰਮ COVID-19 ਕੇਸ ਹਨ। ਕੇਰਲ ਤੋਂ ਬਾਅਦ ਮਹਾਰਾਸ਼ਟਰ (494), ਗੁਜਰਾਤ (397), ਦਿੱਲੀ (393) ਅਤੇ ਪੱਛਮੀ ਬੰਗਾਲ (372) ਦਾ ਨੰਬਰ ਆਉਂਦਾ ਹੈ।
ਭਾਰਤ ਵਿੱਚ ਜਨਵਰੀ 2025 ਤੋਂ ਹੁਣ ਤੱਕ ਕੁੱਲ 37 ਕੋਰੋਨਵਾਇਰਸ ਨਾਲ ਜੁੜੀਆਂ ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਹਾਲੇ ਇੱਕਾ-ਦੂਕਾ ਹੀ ਕੇਸ ਸਾਹਮਣੇ ਆਏ ਹਨ, ਪਰ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਸੀ ਕਿ ਇਸ ਵਾਰ ਦਾ ਕੋਵਿਡ-19 ਜ਼ਿਆਦਾ ਘਾਤਕ ਨਹੀਂ ਹੈ ਅਤੇ ਇਸ ਤੋਂ ਡਰਨ ਦੀ ਲੋੜ ਨਹੀਂ ਹੈ।
ਪਰ ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

