ਪ੍ਰੀਖਿਆ ਦੇਣ ਲਈ 6 ਮਿੰਟ ਦੇਰੀ ਨਾਲ ਪਹੁੰਚਣ ਵਾਲੀ ਵਿਦਿਆਰਥਣ ਨੂੰ ਅਦਾਲਤ ਵਲੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਅਤੇ ਅਦਾਲਤ ਨੇ ਕਿਹਾ, ਪ੍ਰੀਖਿਆ ਪ੍ਰਣਾਲੀ ਦੇ ਅਨੁਸ਼ਾਸਨ ‘ਚ ਢਿੱਲ ਨਹੀਂ ਦਿੱਤੀ ਜਾ ਸਕਦੀ। ਦਿੱਲੀ ਹਾਈ ਕੋਰਟ ਨੇ ਪ੍ਰੀਖਿਆ ਦੀ ‘ਸ਼ੁੱਧਤਾ ਅਤੇ ਮੁੱਖ ਅਨੁਸ਼ਾਸਨ’ ‘ਤੇ ਜ਼ੋਰ ਦਿੰਦੇ ਹੋਏ ‘ਕਾਮਨ ਯੂਨੀਵਰਸਿਟੀ ਐਂਟਰੈਂਸ ਅਤੇ ਟੈਸਟ’ (ਸੀਯੂਈਟੀ) ਵਿੱਚ ਛੇ ਮਿੰਟ ਦੇਰੀ ਨਾਲ ਹਾਜ਼ਰ ਹੋਣ ਵਾਲੀ ਵਿਦਿਆਰਥਣ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
18 ਸਾਲਾ ਵਿਦਿਆਰਥਣ ਨੇ ਦਾਅਵਾ ਕੀਤਾ ਕਿ 13 ਮਈ ਨੂੰ ਉਹ ਪ੍ਰੀਖਿਆ ਦੇ ਨਿਰਧਾਰਤ ਸਮੇਂ ਤੋਂ ਛੇ ਮਿੰਟ ਬਾਅਦ ਸਵੇਰੇ 8.36 ਵਜੇ ਪ੍ਰੀਖਿਆ ਕੇਂਦਰ ਪਹੁੰਚੀ, ਪਰ ਉਸ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ। ਜਸਟਿਸ ਪ੍ਰਤਿਭਾ ਐਮ ਸਿੰਘ ਤੇ ਜਸਟਿਸ ਰਜਨੀਸ਼ ਕੁਮਾਰ ਗੁਪਤਾ ਦੇ ਨੇ ਪਾਇਆ ਕਿ ਰਾਸ਼ਟਰੀ ਪ੍ਰੀਖਿਆ ਅਥਾਰਟੀ ਦੇ ਸੂਚਨਾ ਬੁਲੇਟਿਨ ਅਤੇ ਐਡਮਿਟ ਕਾਰਡ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਪਹੁੰਚਣ ਲਈ ਕਿਹਾ ਗਿਆ ਸੀ।

