2 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਕਲਾਸਰੂਮ, ਘੁਟਾਲੇ ‘ਚ ਏਸੀਬੀ (ਭ੍ਰਿਸ਼ਟਾਚਾਰ ਰੋਕੂ ਬਾਰੇ) ਨੇ ਸ਼ੁੱਕਰਵਾਰ ਨੂੰ ਸਾਬਕਾ ਪੀਡਬਲਯੂਡੀ ਮੰਤਰੀ ਸਤਿੰਦਰ ਜੈਨ ਤੋਂ ਸਾਢੇ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਤੋਂ 35 ਤੋਂ ਜ਼ਿਆਦਾ ਸਵਾਲ ਪੁੱਛੇ ਗਏ ਜਿਨ੍ਹਾਂ ‘ਚੋਂ ਇਕ ਦਾ ਵੀ ਉਹ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ।
ਏਸੀਬੀ ਦੇ ਪ੍ਰਿੰਸੀਪਲ ਜੁਆਇੰਟ ਕਮਿਸ਼ਨਰ ਮਧੁਰ ਵਰਮਾ ਮੁਤਾਬਕ, ਸਤੇਂਦਰ ਜੈਨ ਨੂੰ ਸਵੇਰੇ 11 ਵਜੇ ਸਿਵਲ ਲਾਈਨਜ਼ ਸਥਿਤ ਹੈੱਡਕੁਆਰਟਰ ਬੁਲਾਇਆ ਗਿਆ ਸੀ, ਜਿੱਥੇ ਸ਼ਾਮ ਪੰਜ ਵਜੇ ਤੱਕ ਪੁੱਛਗਿੱਛ ਚੱਲੀ। ਜੈਨ ਏਸੀਬੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਰਹੇ। ਵਰਮਾ ਨੇ ਕਿਹਾ ਕਿ ਅੱਗੇ ਵੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਨੂੰ ਅਗਲੀ ਵਾਰੀ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ। ਪੁੱਛਗਿੱਛ ‘ਚ ਇਹ ਸਵਾਲ ਉੱਠਿਆ ਕਿ ਕੀ ਉਨ੍ਹਾਂ ਨੇ ਕਲਾਸ-ਰੂਮ ਨਿਰਮਾਣ ਲਈ ਆਰਕੀਟੈਕਟ ਕੰਸਲਟੈਂਟ ਨਿਯੁਕਤ ਕੀਤਾ ਸੀ ਤੇ ਇਸ ਦੀ ਜ਼ਰੂਰਤ ਕਿਉਂ ਪਈ।

