ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਰਾਜਨੀਤਕ ਪਾਰਟੀ ਪ੍ਰਧਾਨਾਂ ਦੀ ਪ੍ਰਾਪਰਟੀ ਦੇ ਟੈਸਟ ਕਰਵਾਏ ਜਾਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹ ਆਪਣੀ ਪ੍ਰਾਪਰਟੀ ਸਮੇਤ ਨਸ਼ਿਆਂ ਵਾਲੇ ਮੁੱਦੇ ਤੇ ਟੈਸਟ ਦੇਣ ਲਈ ਤਿਆਰ ਹਨ।
ਉਹਨਾਂ ਨੇ ਕਿਹਾ ਕਿ ਮੇਰੀ ਪ੍ਰਾਪਰਟੀ ਦੇ ਸਾਰੇ ਵੇਰਵੇ ਮੇਰੇ ਕੋਲ ਮੋਬਾਇਲ ਫੋਨ ’ਚ ਮੌਜੂਦ ਹਨ। ਨਸ਼ਿਆਂ ਵਾਲਾ ਟੈਸਟ ਵੀ ਕਰਵਾਉਣ ਲਈ ਤਿਆਰ ਹਾਂ, ਸੁਨੀਲ ਜਾਖੜ ਆਪਣੇ ਵੇਰਵੇ ਲੈ ਕੇ ਆਉਣ।

