ਇਜ਼ਰਾਈਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਈਰਾਨ ਦੇ ਇਸਫਾਹਾਨ ’ਚ ਰਾਤ ਭਰ ਦੀ ਕਾਰਵਾਈ ’ਚ 100 ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ, ਕਿ ਸਾਡੇ 50 ਲੜਾਕੂ ਜਹਾਜ਼ਾਂ ਅਤੇ ਜਹਾਜ਼ਾਂ ਨੇ ਈਰਾਨ ਦੀਆਂ ਮਿਜ਼ਾਈਲਾਂ ਸਟੋਰੇਜ ਸਾਈਟਾਂ ਅਤੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੇ ਮਿਜ਼ਾਈਲ ਲਾਂਚਰਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ’ਤੇ ਹਮਲਾ ਕੀਤਾ ਜੋ ਇਜ਼ਰਾਈਲ ਵੱਲ ਲਾਂਚ ਕਰਨ ਲਈ ਤਿਆਰ ਸਨ।
ਇਜ਼ਰਾਈਲ ਨੇ ਅੱਗੇ ਕਿਹਾ, “ਅਸੀਂ ਹੁਣ ਕਹਿ ਸਕਦੇ ਹਾਂ ਕਿ ਈਰਾਨੀ ਸ਼ਾਸਨ ਦੇ 1/3 ਮਿਜ਼ਾਈਲ ਲਾਂਚਰਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਜ਼ਰਾਈਲ ਨੇ ਕਿਹਾ ਕਿ ਇਰਾਨ ਨੇ 15 ਦੇ ਲਗਭਗ ਪਰਮਾਣੂ ਬੰਬ ਬਣਾ ਲਏ ਸਨ ਜਿਸ ਕਰਕੇ ਉਹਨਾਂ ਕੋਲ ਹਮਲਾ ਕਰਨ ਦੇ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਸੀ ਤੇ ਉਹਨਾਂ ਨੇ ਆਪਣੀ ਰੱਖਿਆ ਲਈ ਇਰਾਨ ਤੇ ਹਮਲੇ ਕੀਤੇ

