ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਉਸ ਭਿਆਨਕ ਹਾਦਸੇ ਤੋਂ ਬਚ ਗਿਆ। ਇਸ ਹਾਦਸੇ ਕਾਰਨ ਕੁਝ ਘੰਟਿਆਂ ਦੀ ਦੂਰੀ ‘ਤੇ ਹੀ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਆਕਾਸ਼ ਵਤਸ, ਇੱਕ ਨੌਜਵਾਨ ਪੇਸ਼ੇਵਰ, ਉਸੇ ਫਲਾਈਟ ਵਿੱਚ ਯਾਤਰਾ ਕਰ ਰਿਹਾ ਸੀ ਜੋ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਈ ਸੀ। ਆਕਾਸ਼ ਹਾਦਸੇ ਤੋਂ ਸਿਰਫ਼ 2 ਘੰਟੇ ਪਹਿਲਾਂ ਏਅਰ ਇੰਡੀਆ ਦੀ ਉਸੇ ਫਲਾਈਟ (AI-171) ਵਿੱਚ DEL ਤੋਂ AMD ਆਇਆ ਸੀ। ਉਸ ਨੇ ਉਸ ਸਮੇਂ ਜਹਾਜ਼ ਵਿੱਚ ਕੁਝ ਅਸਾਧਾਰਨ ਵਾਈਬ੍ਰੇਸ਼ਨ ਅਤੇ ਆਵਾਜ਼ਾਂ ਮਹਿਸੂਸ ਕੀਤੀਆਂ ਸਨ। ਉਸਨੂੰ ਸ਼ੱਕ ਸੀ ਕਿ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ।
ਆਕਾਸ਼ ਨੇ ਇਨ੍ਹਾਂ ਸੰਕੇਤਾਂ ਨੂੰ ਹਲਕੇ ਵਿੱਚ ਨਹੀਂ ਲਿਆ। ਉਸ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਜਾਣਕਾਰੀ ਸਾਂਝੀ ਕੀਤੀ, ਏਅਰ ਇੰਡੀਆ ਅਤੇ ਹੋਰ ਸਬੰਧਤ ਸੰਗਠਨਾਂ ਨੂੰ ਟੈਗ ਕੀਤਾ ਕਿ ਜਹਾਜ਼ ਵਿੱਚ ਕੁਝ ਗਲਤ ਹੈ। ਇੱਕ ਵੀਡੀਓ ਵੀ ਪੋਸਟ ਕੀਤਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਪਰ ਬਦਕਿਸਮਤੀ ਨਾਲ, ਕੋਈ ਜਵਾਬ ਨਹੀਂ ਮਿਲਿਆ।
ਜਦੋਂ ਕੁਝ ਘੰਟਿਆਂ ਬਾਅਦ ਉਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਕਈ ਜਾਨਾਂ ਚਲੀਆਂ ਗਈਆਂ, ਤਾਂ ਆਕਾਸ਼ ਦੇ ਸ਼ਬਦਾਂ ’ਤੇ ਵਿਚਾਰ ਕੀਤਾ ਗਿਆ। ਹੁਣ ਸਵਾਲ ਇਹ ਉੱਠਦਾ ਹੈ, ਜੇਕਰ ਆਕਾਸ਼ ਦੀ ਚੇਤਾਵਨੀ ‘ਤੇ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ, ਤਾਂ ਕੀ ਇਸ ਹਾਦਸੇ ਤੋਂ ਬਚਿਆ ਜਾ ਸਕਦਾ ਸੀ?

