ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਕਬੂਤਰਬਾਜ਼ੀ ਤੇ ਰੋਕ ਲਗਾ ਦਿੱਤੀ ਸੀ ਪਰ ਵਿਰੋਧ ਹੋਣ ਤੋਂ ਬਾਅਦ ਸਰਕਾਰ ਨੇ ਇਸ ਦਿੱਤੇ ਗਏ ਫ਼ੈਸਲੇਂ ਤੇ ਯੂ-ਟਰਨ ਮਾਰ ਲਿਆ ਹੈ। ਹੁਣ ਦੁਆਰਾ ਮਾਨ ਸਰਕਾਰ ਨੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਕਬੂਤਰਬਾਜੀ ਕਰਨ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਕਬੂਤਰਾਂ ਨੂੰ ਕਾਜੂ ਅਤੇ ਬਦਾਮਾਂ ਦੀ ਖੁਰਾਕ ਮੁਹੱਈਆ ਕਰਵਾਉਂਦੇਂ ਹਾਂ।
ਉਹਨਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਇਹਨਾਂ ਨੂੰ ਪਿਆਰ ਵੀ ਕਰਦੇ ਹਾਂ ਇਹ ਸਾਡਾ ਰੁਜ਼ਗਾਰ ਹੈ ਤੇ ਸਰਕਾਰ ਸਾਡੇ ਰੁਜ਼ਗਾਰ ਤੇ ਲੱਤ ਮਾਰ ਰਹੀ ਹੈ। ਲੋਕਾਂ ਦੇ ਵਿਰੋਧ ਸਹਿਣ ਤੋਂ ਬਾਅਦ ਸਰਕਾਰ ਨੇ ਲੱਗੀ ਪਾਬੰਦੀ ਹਟਾ ਦਿੱਤੀ ਹੈ।

