ਚੰਡੀਗੜ੍ਹ/ਬਿਊਰੋ ਨਿਊਜ਼:- ਚੰਡੀਗੜ੍ਹ ਸੜਕ ਦੇ ਦੋਨੋਂ ਪਾਸੇ ਬਣੀ ਹੋਈ ਫਰਨੀਚਰ ਮਾਰਕੀਟ ਦਾ ਮਲਬਾ ਜੇਸੀਬੀ ਮਸ਼ੀਨਾਂ ਨਾਲ਼ ਚੁੱਕਿਆ ਜਾ ਰਿਹਾ ਹੈ। ਕਬਾੜ ਇਕੱਠਾ ਕਰਨ ਵਾਲੇ ਲੋਕ ਮਲਬੇ ‘ਚੋਂ ਕੰਮ ਆਉਣ ਵਾਲਾ ਸਮਾਨ ਚੁੱਕ ਰਹੇ ਹਨ ਅਤੇ ਮਾਰਕੀਟ ਵਿਚੋਂ ਲੱਖਾਂ ਰੁਪਏ ਕਮਾਈ ਕਰਨ ਵਾਲੇ ਦੁਕਾਨਦਾਰ ਆਪਣੀ ਖਿੰਡੀ ਹੋਈ ਕਿਸਮਤ ਦੇ ਮਣਕਿਆਂ ਨੂੰ ਦੁਬਾਰਾ ਪਰੋਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਫਰਨੀਚਰ ਮਾਰਕੀਟ ਵਿਚੋਂ ਕਈ ਰਾਜਾਂ ਅੰਦਰ ਹਰ ਰੋਜ਼ ਲੱਖਾਂ ਰੁਪਏ ਦਾ ਫਰਨੀਚਰ ਵੇਚਿਆ ਜਾਂਦਾ ਸੀ। ਫਰਨੀਚਰ ਮਾਰਕੀਟ ਨੂੰ ਲੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਚਿਤਾਵਨੀ ਜ਼ਾਰੀ ਕਰ ਦਿੱਤੀ ਸੀ ਜਿਸ ਕਰਕੇ ਮਾਰਕੀਟ ਦੇ ਦੁਕਾਨਦਾਰਾਂ ਤੇ ਵਪਾਰੀਆਂ ਵੱਲੋਂ ਜੋਰਦਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਪਰ ਸਰਕਾਰ ਨੇ ਕਿਹਾ ਸੀ ਕਿ ਗੈਰ-ਕਾਨੂੰਨੀ ਉਸਾਰੀ ਸਹੀ ਨਹੀਂ ਹੈ ਜਿਸ ਵੱਜੋਂ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

