Main News News

ਭਾਰਤ ਲਈ ਪਹਿਲਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੀ ਬੋਲੀ ਹਰਮਨਪ੍ਰੀਤ ਕੌਰ

ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਆਈਸੀਸੀ ਵਿਸ਼ਵ ਕੱਪ ਟਰਾਫੀ ਜਿੱਤ ਕੇ ਇਤਿਹਾਸ ਰਚਣ ਮਗਰੋਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਟੀਮ ਦੀ ਹਰੇਕ ਮੈਂਬਰ ਨੂੰ ਜਾਂਦਾ ਹੈ। ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰ਼ੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਆਈਸੀਸੀ ਟਰਾਫੀ ਜਿੱਤੀ।

ਹਰਮਨਪ੍ਰੀਤ ਕੌਰ ਨੇ ਮੈਚ ਮਗਰੋਂ ਕਿਹਾ, ‘‘ਜਿੱਤ ਦਾ ਸਿਹਰਾ ਟੀਮ ਨੂੰ ਤੇ ਟੀਮ ਦੀ ਹਰੇਕ ਮੈਂਬਰ ਨੂੰ ਜਾਂਦਾ ਹੈ। ਅਸੀਂ ਲਗਾਤਾਰ ਤਿੰਨ ਮੈਚ ਹਾਰੇ ਸੀ ਪਰ ਇਸ ਤੋਂ ਬਾਅਦ ਜਿਵੇਂ ਅਸੀਂ ਖੇਡੇ। ਸਾਨੂੰ ਪਤਾ ਸੀ ਕਿ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ। ਅਸੀਂ ਆਪਣੇ ’ਤੇ ਭਰੋਸਾ ਰੱਖਿਆ ਤੇ ਸਕਾਰਾਤਮਕ ਰਹੇ। ਇਹ ਟੀਮ ਜਿੱਤ ਦੀ ਹੱਕਦਾਰ ਸੀ। ਬੀਸੀਸੀਆਈ ਤੇ ਦਰਸ਼ਕ ਉਤਰਾਅ ਚੜਾਅ ਦੌਰਾਨ ਸਾਡੇ ਨਾਲ ਰਹੇ।’’

ਹਰਮਨਪ੍ਰੀਤ ਨੇ ਸ਼ੈਫਾਲੀ ਵਰਮਾ ਦੀ ਗੇਂਦਬਾਜ਼ੀ ’ਤੇ ਕਿਹਾ, ‘‘ਜਦੋਂ ਲੌਰਾ ਬੋਲਵਾਰਟ ਤੇ ਸੁਨੇ ਲੁਸ ਬਹੁਤ ਚੰਗੀ ਬੱਲੇਬਾਜ਼ੀ ਕਰ ਰਹੀਆਂ ਸਨ ਤਾਂ ਮੈਂ ਸ਼ੈਫਾਲੀ ਨੂੰ ਦੇਖਿਆ। ਉਸ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਸੀ ਤਾਂ ਮੈਨੂੰ ਲੱਗਿਆ ਕਿ ਉਸ ਨੂੰ ਘੱਟੋ ਘੱਟ ਇਕ ਓਵਰ ਦਾ ਦੇਣਾ ਬਣਦਾ ਹੈ। ਸਾਡੇ ਲਈ ਇਹ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਉਸ ਨੇ ਕਿਹਾ ਜੇਕਰ ਗੇਂਦਬਾਜ਼ੀ ਕਰਾਂਗੀ ਤਾਂ 10 ਓਵਰ ਸੁੱਟਾਂਗੀ। ਜਿੱਤ ਦਾ ਸਿਹਰਾ ਉਸ ਦੇ ਸਿਰ ਵੀ ਬੱਝਦਾ ਹੈ। ਉਹ ਕਾਫ਼ੀ ਸਕਾਰਾਤਮਕ ਸੀ। ਉਸ ਨੂੰ ਸਲਾਮ।’’

ਹਰਮਨਪ੍ਰੀਤ ਨੇ ਕਿਹਾ, ‘‘ਦੱਖਣੀ ਅਫਰੀਕਾ ਦੀ ਟੀਮ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਪਰ ਉਹ ਅਖੀਰ ਵਿੱਚ ਥੋੜ੍ਹਾ ਘਬਰਾਏ, ਅਤੇ ਅਸੀਂ ਇਸ ਦਾ ਫਾਇਦਾ ਉਠਾਇਆ। ਫਿਰ ਦੀਪਤੀ ਨੇ ਉਹ ਵਿਕਟਾਂ ਲਈਆਂ।’’

ਦੀਪਤੀ ਸ਼ਰਮਾ ਨੇ ਫਾਈਨਲ ਵਿੱਚ ਪੰਜ ਵਿਕਟਾਂ ਲਈਆਂ ਤੇ 58 ਦੌੜਾਂ ਬਣਾਈਆਂ। ਉਸ ਨੂੰ ਟੂਰਨਾਮੈਂਟ ਵਿੱਚ 22 ਵਿਕਟਾਂ ਨਾਲ ਨਵਾਂ ਰਿਕਾਰਡ ਬਣਾਉਣ ਅਤੇ 200 ਤੋਂ ਵੱਧ ਦੌੜਾਂ ਬਣਾਉਣ ਲਈ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਚੁਣਿਆ ਗਿਆ। ਸ਼ੈਫਾਲੀ ਵਰਮਾ ਨੂੰ 87 ਦੌੜਾਂ ਬਣਾਉਣ ਅਤੇ ਦੋ ਵਿਕਟਾਂ ਲੈਣ ਲਈ ‘ਪਲੇਅਰ ਆਫ ਦਿ ਫਾਈਨਲ’ ਚੁਣਿਆ ਗਿਆ।

ਦੀਪਤੀ ਨੇ ਕਿਹਾ, ‘‘ਇਹ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਇਹ ਚੰਗਾ ਲੱਗਦਾ ਹੈ ਕਿ ਮੈਂ ਵਿਸ਼ਵ ਕੱਪ ਫਾਈਨਲ ਵਿੱਚ ਇਸ ਤਰ੍ਹਾਂ ਯੋਗਦਾਨ ਪਾ ਸਕੀ। ਮੈਂ ਹਮੇਸ਼ਾ ਜ਼ਿੰਮੇਵਾਰੀਆਂ ਦਾ ਆਨੰਦ ਮਾਣਦੀ ਹਾਂ, ਭਾਵੇਂ ਮੈਂ ਕਿਸੇ ਵੀ ਵਿਭਾਗ ਵਿੱਚ ਹੋਵਾਂ। ਮੈਂ ਹਾਲਾਤਾਂ ਦੇ ਅਨੁਕੂਲ ਬਣਨਾ ਚਾਹੁੰਦੀ ਸੀ। ਇੱਕ ਹਰਫਨਮੌਲਾ ਵਜੋਂ ਪ੍ਰਦਰਸ਼ਨ ਕਰਨਾ ਬਹੁਤ ਵਧੀਆ ਸੀ। ਮੈਂ ਟੂਰਨਾਮੈਂਟ ਦੀ ਖਿਡਾਰੀ ਦੀ ਟਰਾਫੀ ਆਪਣੇ ਮਾਪਿਆਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ।’’

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm