ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਨੂੰ ਨਰਕ ਦਾ ਦੁਆਰ ਦੱਸਿਆ ਹੈ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਇਕ ਚਿੱਠੀ ਪੋਸਟ ਕੀਤੀ ਹੈ, ਜਿਸ ਵਿਚ ਜਨਮ ਦੇ ਅਧਾਰ ’ਤੇ ਨਾਗਰਿਕਤਾ ਦੇਣ ਦੀ ਆਲੋਚਨਾ ਕਰਕੇ ਭਾਰਤ-ਚੀਨ ਸਣੇ ਕਈ ਦੇਸ਼ਾਂ ’ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਇਸ ਚਿੱਠੀ ਵਿਚ ਟਰੰਪ ਨੇ ਕੈਲੀਫੋਰਨੀਆ ਦੇ ਟੇਕ ਸੈਕਟਰ ਵਿਚ ਭਾਰਤ ਅਤੇ ਚੀਨ ਦੇ ਲੋਕਾਂ ਦੇ ਦਬਦਬੇ ਦਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਜਨਮ ਦੇ ਅਧਾਰ ’ਤੇ ਨਾਗਰਿਕਤਾ ਨਾਲ ਪਰਵਾਸੀ ਆਪਣੇ ਬੱਚਿਆਂ ਨੂੰ ਨਾਗਰਿਕਤਾ ਦਿਵਾਉਂਦੇ ਹਨ ਅਤੇ ਫਿਰ ਪੂਰਾ ਪਰਿਵਾਰ ਅਮਰੀਕਾ ਆ ਜਾਂਦਾ ਹੈ। ਇਸ ਮੁੱਦੇ ਦਾ ਫੈਸਲਾ ਅਦਾਲਤਾਂ ਜਾਂ ਵਕੀਲਾਂ ਨਾਲ ਨਹੀਂ, ਬਲਕਿ ਦੇਸ਼ ਵਿਆਪੀ ਵੋਟਿੰਗ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਕ ਸੋਸ਼ਲ ਮੀਡੀਆ ਸਰਵੇ ਵਿਚ ਜ਼ਿਆਦਾਤਰ ਲੋਕਾਂ ਨੇ ਇਹ ਰਾਏ ਦਿੱਤੀ ਕਿ ਜਨਮ ਦੇ ਅਧਾਰ ’ਤੇ ਮਿਲਣ ਵਾਲੀ ਨਾਗਰਿਕਤਾ ਨੂੰ ਸੀਮਿਤ ਕਰਨਾ ਚਾਹੀਦਾ ਹੈ। ਟਰੰਪ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਅਦਾਲਤਾਂ ਅਤੇ ਕਾਨੂੰਨੀ ਸੰਸਥਾਵਾਂ ’ਤੇ ਭਰੋਸਾ ਨਹੀਂ ਹੈ ਕਿ ਉਹ ਇਸ ਮੁੱਦੇ ’ਤੇ ਸਹੀ ਫੈਸਲਾ ਲੈਣ।
ਟਰੰਪ ਨੇ ਭਾਰਤ ਨੂੰ ਨਰਕ ਦਾ ਦੁਆਰ ਦੱਸਿਆ

