ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾਉਣ ਵਾਲੇ ਐਲਾਨ ਨਾਮੇ ‘ਤੇ ਦਸਤਖਤ ਕੀਤੇ ਹਨ।ਟਰੰਪ ਨੇ ਕਿਹਾ ਕਿ ਇਹ ਕਦਮ “ਵਿਦੇਸ਼ੀ ਅੱਤਵਾਦੀਆਂ” ਅਤੇ ਹੋਰ ਸੁਰੱਖਿਆ ਖਤਰਿਆਂ ਤੋਂ ਬਚਾਉਣ ਲਈ ਜ਼ਰੂਰੀ ਸੀ।
ਟਰੰਪ ਦੇ ਇਸ ਕਦਮ ਤੋਂ ਪ੍ਰਭਾਵਿਤ ਦੇਸ਼ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੋਰੀਅਲ ਗਿਨੀ, ਇਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੂਡਾਨ ਅਤੇ ਯਮਨ ਹਨ। ਇਸ ਸੂਚੀ ਵਿੱਚ ਭਾਰਤ ਨੂੰ ਫਿਲਹਾਲ ਬਾਹਰ ਰੱਖਿਆ ਗਿਆ ਹੈ। ਟਰੰਪ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਦੋਂ ਤੋਂ ਹੀ ਉਹ ਅਮਰੀਕਅਨ ਵਾਸ਼ੀਆਂ ਨੂੰ ਖੁਸ਼ ਕਰਨ ਲਈ ਕੋਈ ਨਾਂ ਕੋਈ ਦੇਸ਼ ਲਈ ਕਦਮ ਚੁੱਕਦੇ ਰਹਿੰਦੇ ਹਨ।
ਟਰੰਪ ਨੇ ਪਹਿਲਾਂ ਕਈ ਦੇਸ਼ਾਂ ਤੇ ਟੈਰਿਫ ਲਗਾ ਕਿ ਪੂਰੀ ਦੁਨੀਆਂ ਨੂੰ ਚਿੰਤਾਂ ਵਿੱਚ ਪਾ ਦਿੱਤਾ ਸੀ, ਜਿਸ ਤੋਂ ਬਾਅਦ ਆਰਥਿਕ ਮੰਦੀ ਦੇ ਹਾਲਾਤ ਪੈਦਾ ਹੋ ਗਏ ਸਨ, ਕਿਉਂਕਿ ਟਰੰਪ ਅਮਰੀਕਾ ਨੂੰ ਗ੍ਰੇਟ ਅਗੇਨ ਬਣਾਉਣਾ ਚਾਹੁੰਦੇ ਹਨ।
ਮੁਸਲਿਮ ਬਹੁਗਿਣਤੀ ਦੇਸ਼ਾਂ ਉਤੇ ਪਾਬੰਦੀ!
ਟਰੰਪ ਨੇ ਬੁੱਧਵਾਰ ਰਾਤ ਨੂੰ ਇੱਕ ਅਧਿਕਾਰਤ ਐਲਾਨ ‘ਤੇ ਦਸਤਖਤ ਕੀਤੇ ਹਨ, ਜਿਸ ਦੇ ਅਨੁਸਾਰ 12 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਸਾਰੇ 12 ਦੇਸ਼ਾਂ ਵਿੱਚ ਮੁਸਲਿਮ ਬਹੁਗਿਣਤੀ ਆਬਾਦੀ ਹੈ। ਉਨ੍ਹਾਂ ਦੇ ਨਾਮ ਹਨ – ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ, ਇਕੂਟੇਰੀਅਲ ਗਿਨੀ, ਏਰੀਟ੍ਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ। ਇਸ ਦੇ ਨਾਲ ਹੀ 7 ਦੇਸ਼ਾਂ – ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ ‘ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ।

