ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਬੇਂਗਲੁਰੂ ਭਗਦੜ ‘ਤੇ ਟੀਮ ਦੇ ਬਿਆਨ ਨੂੰ ਦੁਬਾਰਾ ਸਾਂਝਾ ਕੀਤਾ ਜਿਸ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਕੋਹਲੀ ਨੇ ਇੰਸਟਾਗ੍ਰਾਮ ‘ਤੇ ਟੁੱਟੇ ਦਿਲ ਦੇ ਇਮੋਜੀ ਦੇ ਨਾਲ ਲਿਖਿਆ, ਕੋਹਲੀ ਨੇ ਇੰਸਟਾਗ੍ਰਾਮ ‘ਤੇ ਲਿਖਿਆ ਮੇਰੇ ਕੋਲ ਕੋਈ ਬੋਲਣ ਲਈ ਸ਼ਬਦ ਨਹੀਂ ਹਨ ਮੈਂ ਬਿਲਕੁਲ ਨਿਰਾਸ਼ ਹਾਂ।
RCB ਦੇ ਜਿੱਤ ਦੇ ਜਸ਼ਨ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮੱਚ ਗਈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ 2-3 ਲੱਖ ਲੋਕ ਪਹੁੰਚੇ, ਪਰ ਸਟੇਡੀਅਮ ਦੀ ਸਮਰੱਥਾ 35,000 ਹੈ। ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਟਰਾਫੀ ਜਿੱਤ ਕਿ ਇਤਿਹਾਸ ਰੱਚ ਦਿੱਤਾ ਹੈ।
ਆਰਸੀਬੀ ਨੇ ਪੰਜਾਬ ਨੂੰ ਹਰਾ ਕੇ ਇਹ ਟਰਾਫੀ ਆਪਣੇ ਨਾਂ ਕੀਤੀ ਹੈ। ਇਸ ਦੀ ਖੁਸ਼ੀ ਲਈ ਬੇਂਗਲੁਰੂ ਵਿੱਚ ਜਲੂਸ ਕੱਢਿਆ ਜਾਣਾ ਸੀ ਪਰ ਇਸ ਜਲੂਸ ਵਿੱਚ ਭਗਦੜ ਮਚ ਜਾਂਦੀ ਹੈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਜ਼ਖਮੀ ਹੋ ਜਾਂਦੇ ਹਨ।

