ਹਰਿਆਣਾ ਦੀ ਮਸ਼ਹੂਰ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ੀਤਲ ਚੌਧਰੀ ਉਰਫ ਸਿੰਮੀ ਦੀ ਲਾਸ਼ ਇੱਕ ਨਹਿਰ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਮਾਡਲ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹੈ, ਸਗੋਂ ਇਸ ਦੇ ਪਿੱਛੇ ਦੇ ਰਾਜ਼ ਨੂੰ ਲੈ ਕੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਸਿੰਮੀ ਦੀ ਲਾਸ਼ ਭਿਵਾਨੀ ਜ਼ਿਲ੍ਹੇ ਦੀ ਇੱਕ ਨਹਿਰ ‘ਚੋਂ ਮਿਲੀ ਹੈ। ਨੇੜੇ ਰਹਿੰਦੇ ਲੋਕਾਂ ਨੇ ਜਦੋਂ ਨਹਿਰ ਵਿਚ ਤੈਰਦੀ ਹੋਈ ਲਾਸ਼ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਵਾਇਆ ਅਤੇ ਪਛਾਣ ਕਰਵਾਉਣ ‘ਤੇ ਪਤਾ ਲੱਗਿਆ ਕਿ ਇਹ ਲਾਸ਼ ਮਸ਼ਹੂਰ ਮਾਡਲ ਸਿੰਮੀ ਦੀ ਹੈ।

