Main News

ਪੰਜਾਬ ’ਚ ਬਿਜਲੀ ਦਾ ਸੰਕਟ, ਥਰਮਲ ਪਲਾਂਟਾਂ ਦੇ ਕਈ ਯੂਨੀਟ ਹੋਂਣ ਲੱਗੇ ਬੰਦ

ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਹੈ, ਪਰ ਲੋਕਾਂ ਲਈ ਹੁਣ ਬਿਜਲੀ ਦਾ ਸੰਕਟ ਦਾ ਖਦਸ਼ਾ ਖੜ੍ਹਾ ਹੋਣ ਲੱਗਿਆ ਹੈ। ਬਣਾਂਵਾਲਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਤੋਂ ਬਾਅਦ ਅੱਜ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦਾ ਯੂਨਿਟ ਨੰਬਰ-2 ਬੰਦ ਹੋ ਗਿਆ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਖਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਦੋਵੇਂ ਯੂਨਿਟ ਬੰਦ ਹਨ।

ਪੰਜਾਬ ਵਿੱਚ ਇਸ ਵੇਲੇ ਸਰਕਾਰੀ ਤਾਪਘਰਾਂ ’ਚ 1268 ਅਤੇ ਪ੍ਰਾਈਵੇਟ ਤਾਪਘਰਾਂ ਤੋਂ 2614 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ। ਗੂਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਹਤ ਦੇ ਚੀਫ਼ ਇੰਜੀਨੀਅਰ ਤੇਜ ਰਾਮ ਦਾ ਕਹਿਣਾ ਹੈ ਕਿ ਯੂਨਿਟ ਨੰਬਰ-2 ਦੇ ਬੁਆਇਲਰ ਦੀ ਟਿਊਬ ’ਚ ਲੀਕੇਜ ਆਉਣ ਕਾਰਨ ਯੂਨਿਟ ਬੀਤੀ ਰਾਤ 11:15 ਵਜੇ ਬੰਦ ਹੋ ਗਿਆ, ਜਿਸ ਦੀ ਮੁਰੰਮਤ ਜਾਰੀ ਹੈ ਅਤੇ ਯੂਨਿਟ ਦੇ ਭਲਕੇ ਰਾਤ ਨੂੰ ਹੀ ਚੱਲਣ ਦੀ ਸੰਭਾਵਨਾ ਹੈ।

ਉੱਧਰ 920 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਦੇ ਯੂਨਿਟ ਨੰ.3 ਵੱਲੋਂ 231 ਅਤੇ ਯੂਨਿਟ ਨੰਬਰ-4 ਤੋਂ 231, ਕੁੱਲ 650 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਖਰੀਦੇ ਗਏ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਦੋਨੋਂ ਯੂਨਿਟ ਬੰਦ ਹੋ ਗਏ ਹਨ। ਇਸ ਤਾਪਘਰ ਦੇ ਦੋ ਯੂਨਿਟਾਂ ਨੇ ਕੱਲ੍ਹ 493 ਮੈੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਸੀ ਅਤੇ ਇਸ ਦੀ ਕੁੱਲ ਸਮਰੱਥਾ 540 ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਉੱਤਰੀ ਭਾਰਤ ਦੇ ਨਿੱਜੀ ਭਾਈਵਾਲ ਤਹਿਤ ਲੱਗੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਯੂਨਿਟ ਨੰਬਰ-1 ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਪ੍ਰਬੰਧਕਾਂ ਵੱਲੋਂ ਇਸ ਯੂਨਿਟ ਦੇ ਅੱਧੀ ਰਾਤ ਤੋਂ ਬਾਅਦ ਚਾਲੂ ਹੋਂਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਯੂਨਿਟ ਨੂੰ ਠੀਕ ਕਰਨ ਲਈ ਤਕਨੀਕੀ ਮਾਹਿਰਾਂ ਦੀ ਟੀਮ ਕੱਲ੍ਹ ਤੋਂ ਜੁਟੀ ਹੋਈ ਹੈ।

ਬਣਾਂਵਾਲਾ ਤਾਪਘਰ ਦੇ ਯੂਨਿਟ ਨੰਬਰ-2 ਵੱਲੋਂ 631 ਅਤੇ ਯੂਨਿਟ ਨੰਬਰ-3 ਵੱਲੋਂ 626 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ। ਦੂਜੇ ਪਾਸੇ ਰਾਜਪੁਰਾ ’ਚ ਲੱਗੇ ਐੱਲ ਐਂਡ ਟੀ ਦੇ ਤਾਪਘਰ ਦੇ ਦੋਨੋਂ ਯੂਨਿਟ ਭਖ ਰਹੇ ਹਨ, ਜਿਨ੍ਹਾਂ ਵੱਲੋਂ ਕ੍ਰਮਵਾਰ 656 ਅਤੇ 658 ਮੈਗਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm