News

ਭੁੱਲਰ ਕੇਸ ਵਿੱਚ ਸੀਬੀਆਈ ਉੱਤੇ ਕੋਈ ਦਬਾਅ ਨਾ ਪਿਆ ਤਾਂ..

ਹਰਚਰਨ ਸਿੰਘ ਭੁੱਲਰ

ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼

ਭ੍ਰਿਸ਼ਟਾਚਾਰ ਮਾਮਲੇ ਵਿੱਚ ਘਿਰੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਉੱਤੇ ਹੁਣ ਇੱਕ ਹੋਰ ਐੱਫ਼ਆਈਆਰ ਦਰਜ ਹੋ ਗਈ ਹੈ। ਇਹ ਐੱਫ਼ਆਈਆਰ ਸੀਬੀਆਈ ਦੇ ਇੰਸਪੈਕਟਰ ਸੋਨਾਲੀ ਮਿਸ਼ਰਾ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ।

ਦਰਅਸਲ ਪੰਜਾਬ ਭੁੱਲਰ ਦੀਆਂ ਜਾਇਦਾਦਾਂ ਦੇ ਵੇਰਵੇ, ਜਾਇਦਾਦ ਅਤੇ ਗਹਿਣੇ ਗੱਟੇ ਦਾ ਹਿਸਾਬ ਲਾ ਕੇ ਦੇਖਿਆ  ਗਿਆ ਤਾਂ ਇਹ ਆਮਦਨ ਤੋਂ ਕਿਤੇ ਵੱਧ ਨਜ਼ਰ ਆਇਆ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਹਰਚਰਨ ਭੁੱਲਰ ਨੇ ਵਿੱਤੀ ਵਰ੍ਹੇ 2024-25 ਦੀ ਸਾਲਾਨਾ ਇਨਕਮ ਟੈਕਸ ਰਿਟਰਨ ਵਿੱਚ 45.95 ਲੱਖ ਰੁਪਏ ਦਾ ਬਿਉਰਾ ਦਿੱਤਾ ਹੈ ਜਿਸ ਵਿੱਚੋਂ 13.82 ਲੱਖ ਰੁਪਏ ਟੈਕਸ ਅਦਾ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਡੀ ਆਈ ਜੀ ਦੇ ਘਰੋਂ ਬਰਾਮਦ ਨਕਦੀ, ਗਹਿਣੇ ਅਤੇ ਹੋਰ ਜਾਇਦਾਦਾਂ ਉਸ ਦੀ ਆਮਦਨ ਦੇ ਸਰੋਤਾਂ ਨਾਲੋਂ ਕਈ ਗੁਣਾ ਵੱਧ ਹੈ।

ਸੀ ਬੀ ਆਈ ਨੇ ਭੁੱਲਰ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਛਾਪੇ ਦੌਰਾਨ ਸੀ ਬੀ ਆਈ ਨੂੰ 7.36 ਕਰੋੜ ਰੁਪਏ ਨਕਦ ਅਤੇ ਭੁੱਲਰ ਦੇ ਬੈੱਡਰੂਮ ਵਿੱਚੋਂ 2.32 ਕਰੋੜ ਰੁਪਏ ਦੇ ਢਾਈ ਕਿੱਲੋ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ ਮਿਲੇ ਸਨ। ਸੀ ਬੀ ਆਈ ਨੇ ਘਰ ’ਚੋਂ 26 ਮਹਿੰਗੀ ਘੜੀਆਂ, 2.95 ਕਰੋੜ ਰੁਪਏ ਦੀਆਂ 5 ਗੱਡੀਆਂ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਸਨ। ਜਾਂਚ ਏਜੰਸੀ ਨੂੰ ਭੁੱਲਰ ਦੀ ਮੁਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 150 ਏਕੜ ਦੇ ਕਰੀਬ ਖੇਤੀਬਾੜੀ ਜ਼ਮੀਨ ਅਤੇ ਹੋਰ ਵਪਾਰਕ ਜਾਇਦਾਦਾਂ ਦਾ ਪਤਾ ਚੱਲਿਆ ਸੀ।

ਇਸ ਤੋਂ ਇਲਾਵਾ ਕਮਰਸ਼ੀਅਲ਼ ਅਤੇ ਰਿਹਾਇਸ਼ੀ ਫਲਾਇਟਾਂ ਅਤੇ ਦੁਬਈ ਵਿਚ ਹੋਟਲਾਂ ਬਗੈਰਾਂ ਦੀ ਗੱਲ ਹੋ ਰਹੀ ਹੈ।

ਹੁਣ ਤੱਕ ਭੁੱਲਰ ਦੇ ਦਸਤਾਵੇਜ਼ਾਂ ਅਤੇ ਕਿਸ਼ਾਨੂੰ ਦੀ ਪੁੱਛਗਿੱਛ ਦੇ ਆਧਾਰ ਉੱਤੇ 86 ਆਈਏਐੱਸ, ਆਈਪੀਐੱਸ ਅਤੇ ਹੇਠਲੇ ਪੁਲਿਸ ਅਧਿਕਾਰੀਆਂ ਦੇ ਨਾਂ ਕੇਸ ਨਾਲ ਜੁੜਦੇ ਨਜ਼ਰ ਆ ਰਹੇ ਹਨ।

ਹੁਣ ਇਹ ਜਾਂਚ ਅਫਸਰਾਂ ਤੱਕ ਹੀ ਸੀਮਤ ਰਹੇਗੀ ਜਾਂ ਸਿਆਸੀ ਆਗੂਆਂ ਵੱਲ ਵੀ ਵਧੇਗੀ। ਇਹ ਨਿਰਭਰ ਕਰਦਾ ਹੈ ਕੇਂਦਰ ਸਰਕਾਰ ਉੱਤੇ ਕਿ ਉਹ ਸੀਬੀਆਈ ਨੂੰ ਜਾਂਚ ਨੂੰ ਹੋਰ ਅੱਗੇ ਵਧਾਉਣ ਵਿੱਚ ਕੋਈ ਅੜਚਨ ਨਹੀਂ ਪਾਵੇਗੀ ਤਾਂ ਪੰਜਾਬ ਦੇ ਨਾ ਸਿਰਫ਼ ਪੁਲਿਸ ਦੇ ਥਾਣੇ ਖਾਲੀ ਹੋਣਗੇ, ਬਲਕਿ ਵੱਡੇ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਵੀ ਕਾਂ ਬੋਲਣਗੇ ।

Admin DoojaPunjab

About Author

You may also like

Main News News

Punjab Vidhan Sabha: ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ

ਵਡੇਰੇ ਜਨਤਕ ਹਿੱਤ ਵਿੱਚ ਸੂਬਾ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਗਿਣਾਈਆਂ ਕਿਸਾਨਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਸੰਵੇਦਨਸ਼ੀਲ Punjab Vidhan
Main News News

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਕਰਨਲ ਅਤੇ ਉਸ ਦੇ ਪੁੱਤਰ ਦੇ ਮਾਮਲੇ ਵਿੱਚ ਐੱਸਐੱਸਪੀ ਦਾ ਅਸਤੀਫ਼ਾ ਲਿਆ ਜਾਵੇ।

ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਭਾਰਤੀ ਫੌਜ