ਚੰਡੀਗੜ੍ਹ/ ਖੁਸ਼ਹਾਲ ਲਾਲੀ
ਗੈਂਗਸਟਰ ਜੱਗੂ ਭਗਵਾਨਪੁਰੀਆ ਪੰਜਾਬ ਵਿੱਚ ਹੈ। ਪੰਜਾਬ ਪੁਲਿਸ ਉਸ ਨੂੰ ਕਤਲ ਦੇ ਮਾਮਲੇ ਵਿੱਚ ਅਦਾਲਤੀ ਪੇਸ਼ੀ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਇ-ਏਅਰ ਅੰਮ੍ਰਿਤਸਰ ਲਿਆਈ। ਇਸ ਵੇਲੇ ਉਹ ਬਟਾਲਾ ਪੁਲਿਸ ਦੀ ਹਿਰਾਸਤ ਵਿੱਚ ਹੈ।
ਪੰਜਾਬ ਪੁਲਿਸ ਮੁਤਾਬਕ ਉਸ ਨੂੰ ਬਟਾਲਾ ਵਿੱਚ ਹੋਏ ਇੱਕ ਕਤਲ ਕੇਸ ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੋਰ ਪੱਛਗਿੱਛ ਲਈ 3 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਜੱਗੂ ਭਗਵਾਨਪੁਰੀਆ ਦਾ ਪਿਛੋਕੜ
ਜੱਗੂ ਦਾ ਪਿਛੋਕੜ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਨਾਲ ਹੈ।
ਜੱਗੂ ਦਾ ਇੱਕ ਭਰਾ ਮਨੂੰ ਆਸਟ੍ਰੇਲੀਆ ਰਹਿੰਦਾ ਹੈ, ਉਸ ਦੀ ਪਤਨੀ ਪਿਛਲੇ ਦਿਨੀ ਪੰਜਾਬ ਆਈ ਸੀ ਤੇ ਉਸ ਨੂੰ ਪੁਲਿਸ ਨੇ ਵਾਪਸ ਜਾਣ ਸਮੇਂ ਹਿਰਾਸਤ ਵਿੱਚ ਲੈ ਲਿਆ ਸੀ।
ਭਗਵਾਨਪੁਰ ਪਿੰਡ ਵਿੱਚ ਉਸ ਦੀ ਮਾਂ ਰਹਿੰਦੀ ਸੀ। ਜਿਸ ਦਾ ਪਿਛਲੇ ਦਿਨੀ ਕਾਰ ਵਿੱਚ ਜਾਂਦੇ ਸਮੇਂ ਕਾਦੀਆਂ ਵਿੱਚ ਕਤਲ ਕਰ ਦਿੱਤਾ ਗਿਆ। ਉਸ ਨਾਲ ਉਨ੍ਹਾਂ ਦਾ ਸੁਰੱਖਿਆਕਰਮੀ ਵੀ ਮਾਰ ਦਿੱਤਾ ਗਿਆ ਸੀ। ਇਸ ਦੀ ਸੋਸ਼ਲ ਮੀਡੀਆ ਉੱਤੇ ਜਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ। ਭਾਵੇਂ ਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ।
ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਵੀ ਕੁਝ ਸਾਲ ਪਹਿਲਾਂ ਬਰੇਨ ਹੈਮਰੇਜ਼ ਦੱਸਿਆ ਸੀ।
ਜੱਗੂ ਭਗਵਾਨਪੁਰੀਆ ਦਾ ਪੂਰਾ ਨਾ ਜਗਦੀਪ ਸਿੰਘ ਹੈ, ਉਹ ਪਿੰਡ ਦੇ ਸਕੂਲ ਵਿੱਚ ਪੜਨ੍ਹ ਤੋਂ ਬਾਅਦ ਬਟਾਲਾ ਦੇ ਗੁਰੂ ਨਾਨਕ ਕਾਲਜ ਵਿੱਚ ਦਾਖਲ ਹੋਇਆ। ਚੜ੍ਹਦੀ ਜਵਾਨੀ ਵਿੱਚ ਹੀ ਉਹ ਕਬੱਡੀ ਦਾ ਚੰਗਾ ਖਿਡਾਰੀ ਬਣ ਗਿਆ। ਪਰ ਇੱਕ ਰਾਤ ਅਜਿਹੀ ਆਈ ਜਿਸ ਨੇ ਉਸ ਨੂੰ ਅਪਰਾਧ ਦੀ ਦੁਨੀਆਂ ਵਿੱਚ ਧੱਕ ਦਿੱਤਾ।
ਬਟਾਲਾ ਦੇ ਧਿਆਨਪੁਰ ਪਿੰਡ ਵਿੱਚ ਦਿਵਾਲੀ ਦੀ ਰਾਤ ਇੱਕ ਘਟਨਾ ਵਾਪਰੀ, ਜਿਸ ਦੌਰਾਨ ਜੂਆ ਖੇਡਦੇ ਲੋਕਾਂ ਉੱਤੇ ਹਮਲਾ ਕਰਕੇ ਪੈਸੇ ਲੁੱਟੇ ਜਾਂਦੇ ਹਨ। ਵਾਰਦਾਤ ਦੌਰਾਨ ਹੋਈ ਗੋਲ਼ੀਬਾਰੀ ਦੌਰਾਨ ਇੱਕ ਕਤਲ ਹੋ ਜਾਂਦਾ ਹੈ। ਇਹ ਪਹਿਲਾ ਕੇਸ ਸੀ ਜਿਸ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਂ ਆਉਂਦਾ ਹੈ।

ਇਸੇ ਕੇਸ ਵਿੱਚ ਉਹ ਜੇਲ੍ਹ ਜਾਂਦਾ ਹੈ ਅਤੇ ਇੱਥੇ ਸੁੱਖਾ ਕਾਹਲਵਾਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਜਾਂਦਾ ਹੈ।
ਇਸ ਵੇਲੇ ਜੱਗੂ ਭਗਵਾਨਪੁਰੀਆ ਉੱਤੇ ਕਤਲ, ਅਗਵਾ, ਫਿਰੌਤੀ ਸਣੇ 110 ਮੁਕੱਦਮੇ ਦਰਜ ਹਨ।
ਬਟਾਲਾ ਪੁਲਿਸ ਨੇ ਕੀ ਦੱਸਿਆ
ਬਟਾਲਾ ਪੁਲਿਸ ਐਸਪੀ ਜੀ ਐਸ ਸਹੋਤਾ ਮੁਤਾਬਕ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਚ ਇਕ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ।
ਉਸ ਕੇਸ ਦੀ ਪੁੱਛਗਿੱਛ ਲਈ ਅੱਜ ਬਟਾਲਾ ਅਦਾਲਤ ਚ ਉਸ ਨੂੰ ਪੇਸ਼ ਕੀਤਾ ਗਿਆ ਸੀ ਮਾਣਯੋਗ ਅਦਾਲਤ ਵੱਲੋਂ ਜੱਗੂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਉਹਨਾਂ ਕਿਹਾ ਕਿ ਪਹਿਲਾਂ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਪਰਤ
ਪੰਜਾਬ ਪੁਲਿਸ ਮੁਤਾਬਕ, ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਇਹ ਪੁਰਾਣੇ ਸੰਬੰਧ ਹਨ ਅਤੇ ਇਨ੍ਹਾਂ ਦੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਪਲਾਨਿੰਗ ਮਿਲ ਕੇ ਕੀਤੀ ਸੀ।
ਪੁਲਿਸ ਦੀ ਚਾਰਜਸ਼ੀਟ ਮੁਤਾਬਕ ਜੱਗੂ ਨੇ ਗੋਲਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲਾ ਦੇ ਘਰ ਦੀ ਰੇਕੀ ਕਰਵਾਈ ਅਤੇ ਸ਼ੂਟਰਾਂ
ਜੱਗੂ ਦੇ ਕਹਿਣ ‘ਤੇ ਉਸ ਦੇ ਸਾਥੀ ਮਨਮੋਹਨ ਸਿੰਘ ਮੋਹਣਾ ਨੇ ਲਾਰੈਂਸ ਬਿਸ਼ਨੋਈ ਦੇ ਭੇਜੇ ਗਏ ਸ਼ੂਟਰਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
ਮਨਮੋਹਨ ਮੋਹਣਾ ਦਾ 27 ਫਰਬਰੀ 2023 ਦਾ ਗੋਇੰਦਵਾਲ ਸਾਹਿਬ ਦੇ ਜੇਲ੍ਹ ਵਿੱਚ ‘ਗੈਂਗਸਟਰਾਂ’ ਦੀ ਆਪਸੀ ਝੜਪ ਵਿੱਚ ਕਤਲ ਹੋ ਗਿਆ ਸੀ।
ਹੁਣ ਜਦੋਂ ਜੱਗੂ ਭਗਵਾਨ ਪੁਰੀਆਂ ਮੁੜ ਪੰਜਾਬ ਪੁਲਿਸ ਦੇ ਪ੍ਰੋਡਕਸ਼ਨ ਵਾਰੰਟ ਉੱਤੇ ਹੈ ਤਾਂ ਸ਼ਾਇਦ 3 ਦਿਨ ਦੀ ਪੁੱਛਗਿੱਛ ਦੌਰਾਨ ਸਿੱਧੂ ਮੂਸੇਵਾਲ ਕਤਲ ਕੇਸ ਦੀ ਕੋਈ ਨਵੀਂ ਪਰਤ ਖੁੱਲ੍ਹੇਗੀ।
ਪੰਜਾਬ ਦੇ ਸਾਬਕਾ ਮੰਤਰੀ ਅਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਾ ਚੁੱਕੇ ਹਨ।

