ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ 2000 ਕਰੋੜ ਦੇ ਕਲਾਸ ਰੂਮ ਘੁਟਾਲੇ ਵਿੱਚ ਸੰਮਨ ਜਾਰੀ ਹੋਣ ਦੀ ਖ਼ਬਰ ਆ ਰਹੀ ਹੈ। ਸਕੂਲ ਦਾ ਇੱਕ ਕਮਰਾ ਬਣਵਾਉਣ ਤੇ 24 ਲੱਖ 86 ਹਜ਼ਾਰ ਰੁਪਏ ਕੱਟੜ ਇਮਾਨਦਾਰੀ ਨਾਲ ਆਮ ਆਦਮੀ ਪਾਰਟੀ ਨੇ ਖਰਚ ਕੀਤੇ ਹਨ।
ਇਹ ਆਮ ਖਰਚੇ ਨਾਲੋ ਬਹੁਤ ਜਿਆਦਾ ਹੈ। ਕਿਉਂਕਿ ਕਲਾਸ ਦੇ ਕਮਰੇ ਦੀ ਲਾਗਤ 5 ਲੱਖ ਤੋਂ ਵੱਧ ਨਹੀਂ ਹੈ। ਇਹ ਵੀ ਇਲਜਾਮ ਹਨ ਕਿ ਇਹਨਾਂ ਨੇ 12,748 ਸਰਕਾਰੀ ਕਲਾਸ ਰੂਮਾਂ ਦਾ ਠੇਕਾ ਜਿਹੜੇ 34 ਠੇਕੇਦਾਰਾਂ ਨੂੰ ਦਿੱਤਾ ਗਿਆ ਸੀ, ਉਹ ਸਾਰੇ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਹਨ।
ਘੁਟਾਲੇ ਦੀ ਰਕਮ 2000 ਕਰੋੜ ਦੱਸੀ ਗਈ ਹੈ ਵੈਸੇ ਕਮਾਲ ਇਹ ਹੈ ਕਿ 25 ਲੱਖ ਰੁਪਏ ਵਿੱਚ ਵਧੀਆ ਕੋਠੀ ਪੈ ਜਾਂਦੀ ਹੈ ’ਤੇ ਕੱਟੜ ਇਮਾਨਦਾਰਾਂ ਦਾ ਇੱਕ ਕਮਰਾ 25 ਲੱਖ ਰੁਪਏ ਚ ਤਿਆਰ ਹੋਇਆ ਹੈ।

