ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੋ ਘੰਟੇ ਦੀ ਗੱਲਬਾਤ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਅਤੇ ਸਭ ਤੋਂ ਮਹੱਤਵਪੂਰਨ, ਯੁੱਧ ਦੇ ਅੰਤ ਲਈ ਗੱਲਬਾਤ ਸ਼ੁਰੂ ਕਰਨਗੇ।” “ਵੈਟੀਕਨ, ਜਿਵੇਂ ਕਿ ਪੋਪ ਦੁਆਰਾ ਦਰਸਾਇਆ ਗਿਆ ਹੈ, ਨੇ ਕਿਹਾ ਹੈ ਕਿ ਉਹ ਗੱਲਬਾਤ ਦੀ ਮੇਜ਼ਬਾਨੀ ਕਰਨ ਵਿੱਚ ਬਹੁਤ ਦਿਲਚਸਪੀ ਰੱਖੇਗਾ। ਪ੍ਰਕਿਰਿਆ ਸ਼ੁਰੂ ਹੋਣ ਦਿਓ!”
ਇਸ ਤੋਂ ਪਹਿਲਾਂ ਵੀ ਰਸੀਆ ਤੇ ਯੂਕਰੇਨ ਦੀ ਇਕ ਦਫਾ ਗੱਲਬਾਤ ਹੋ ਚੁੱਕੀ ਹੈ ਜਿਸ ਵਿੱਚ ਕੋਈ ਵੀ ਗੱਲਬਾਤ ਜੰਗਬੰਦੀ ਨੂੰ ਲੈ ਕਿ ਸਿਰੇ ਨਹੀਂ ਲੱਗ ਸਕੀ। ਪਰ ਹੁਣ ਫੇਰ ਇੱਕ ਵਾਰ ਅਮਰੀਕਾ ਤੇ ਰਸੀਆ ਵਿੱਚ ਆਪਸੀ ਤਾਲਮੇਲ ਸਥਾਪਿਤ ਕੀਤਾ ਜਾ ਰਿਹਾ ਜਿਸ ਤਹਿਤ ਯੂਕਰੇਨ ਤੇ ਰਸੀਆ ਵਿੱਚ ਰਹੀ ਕਈ ਸਾਲਾਂ ਤੋਂ ਜੰਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾਵੇਗੀ।
ਟਰੰਪ ਨਾਲ ਗੱਲਬਾਤ ਕਰਨ ਤੋਂ ਬਾਅਦ ਰਸੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਵੀ ਯੂਕਰੇਨ ਨਾਲ ਹੁਣ ਜੰਗਬੰਦੀ ਕਰਨ ਦਾ ਇਛੁੱਕ ਹੈ। ਟਰੰਪ ਨੇ ਪੁਤੀਨ ਨਾਲ ਦੋ ਘੰਟੇ ਲਗਾਤਾਰ ਫੌਨ ਤੇ ਗੱਲਬਾਤ ਕੀਤੀ ਤੇ ਪੁਤੀਨ ਨੇ ਕਿਹਾ ਕਿ ਰੂਸ ਹੁਣ ਯੂਕਰੇਨ ਨਾਲ ਸ਼ਾਂਤੀ ਚਾਹੁੰਦਾ ਹੈ।

