ਜ਼ੀਰਕਪੁਰ ਵਿਚ ਵੀ ਪਤੀ-ਪਤਨੀ ਨਸ਼ੇ ਦੀ ਹਾਲਤ ਵਿਚ ਫੜੇ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਾ ਹੁਣ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਆਪਣੀ ਗਿ੍ਰਫਤ ਵਿਚ ਲੈ ਰਿਹਾ ਹੈ। ਇਸਦੇ ਚੱਲਦਿਆਂ ਲੁਧਿਆਣਾ ਵਿਚ ਇਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਐਮ.ਐਲ.ਏ. ਦੇ ਦਫਤਰ ਪਹੁੰਚ ਗਈ।
ਇਸ ਮਾਂ ਨੇ ਐਮ.ਐਲ.ਏ. ਦਫਤਰ ਵਿਚ ਪਹੁੰਚ ਕੇ ਗੁਹਾਰ ਲਗਾਈ ਕਿ ਮੇਰੀ ਬੇਟੀ ਦਾ ਨਸ਼ਾ ਛੁਡਵਾ ਦਿਓ ਤਾਂ ਕਿ ਉਸਦੀ ਜ਼ਿੰਦਗੀ ਸੁਧਰ ਜਾਵੇ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਸ ਮਹਿਲਾ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਲੜਕੀ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਕੇ ਨਸ਼ਾ ਛੁਡਵਾ ਦਿਆਂਗੇ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਧਰ ਦੂਜੇ ਪਾਸੇ ਜ਼ੀਰਕਪੁਰ ਦੇ ਇਕ ਹੋਟਲ ਵਿਚ ਵੀ ਪਤੀ ਤੇ ਉਸਦੀ ਪਤਨੀ ਨੂੰ ਨਸ਼ਾ ਪੀਂਦੇ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਨ੍ਹਾਂ ਦੋਵਾਂ ਨੇ ਮੰਨਿਆ ਹੈ ਕਿ ਉਹ ਹੈਰੋਇਨ ਦਾ ਸੇਵਨ ਕਰ ਚੁੱਕੇ ਹਨ।

