ਸਿਹਤਮੰਦ ਖੁਰਾਕ ਭਾਰ ਘਟਾਏ ਬਿਨਾ ਵੀ ਸਿਹਤ ਸੁਧਾਰ ਸਕਦੀ ਹੈ ਇਹ ਅਧਿਐਨ ਇੱਕ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਹਾਵਰਡ ਟੀਐਚ ਚੈਨ ਸਕੂਲ ਆਫ਼ ਪਬਲਿਕ ਹੈਲਥ ਅਤੇ ਇਜ਼ਰਾਈਲ ਵਿੱਚ ਬੇਨ ਗੁਰੀਅਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ ਵਿੱਚ ਇੱਕ ਨਵੇਂ ਅੰਤਰਰਾਸ਼ਟਰੀ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਿਹਤਮੰਦ ਖੁਰਾਕ ਭਾਰ ਘਟਾਏ ਬਿਨਾਂ ਵੀ ਸਿਹਤ ਵਿੱਚ ਸੁਧਾਰ ਕਰ ਸਕਦੀ ਹੈ।
ਖੋਜਕਰਤਾਵਾਂ ਨੇ ਦੇਖਿਆ ਕਿ ਜਿਨ੍ਹਾਂ ਭਾਗੀਦਾਰਾਂ ਨੇ ਭਾਰ ਨਹੀਂ ਘਟਾਇਆ, ਉਨ੍ਹਾਂ ਵਿੱਚ ਕੋਲੇਸਟ੍ਰੋਲ ਦੇ ਪੱਧਰ ਵਿੱਚ ਸੁਧਾਰ, ਲੇਪਟਿਨ ਦੇ ਪੱਧਰਾਂ ਵਿੱਚ ਕਮੀ, ਅਤੇ ਵਿਸਰਲ ਚਰਬੀ ਵਿੱਚ ਕਮੀ ਦੇਖੀ ਗਈ। ਇਹ ਅਧਿਐਨ ਕਈ ਲੋਕਾਂ ਉੱਤੇ ਕੀਤਾ ਗਿਆ ਹੈ ਜਿਸ ਵਿੱਚ ਇਹ ਚੰਗੀ ਖ਼ੁਰਾਕ ਲੈਣ ਨਾਲ ਉਹਨਾਂ ਨੂੰ ਸਿਹਤਮੰਦੀ ਫਾਇਦੇ ਮਿਲ ਰਹੇ ਸਨ ਅਤੇ ਉਹਨਾਂ ਦਾ ਭਾਰ ਵੀ ਨਹੀਂ ਘੱਟ ਰਿਹਾ ਸੀ।
