ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵੀਡੀਓ ਨੂੰ ਏਆਈ ਜਨਰੇਟਿਡ ਕਰਾਰ ਦੇ ਕੇ ਮੁਹਾਲੀ ਦੀ ਅਦਾਲਤ ਨੇ ਗੂਗਲ ਅਤੇ ਫੇਸਬੁੱਕ ਤੋਂ ਹਟਵਾ ਦਿੱਤਾ ਹੈ। ਪਰ ਜਗਮਨ ਸਮਰਾ ਆਪਣੇ ਇੰਸਟਾਗ੍ਰਾਮ ਅਕਾਊਟ ਉੱਤੇ ਲਗਾਤਾਰ ਵੀਡੀਓ ਪਾ ਕੇ ਵੀਡੀਓ ਅਸਲੀ ਹੋਣ ਅਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਹੋਣ ਦੇ ਦਾਅਵੇ ਕਰ ਰਿਹਾ ਹੈ।
ਜਗਮਨ ਸਮਰਾ ਕੇ ਪਿਛਲੇ ਦਿਨੀ ਇੱਕ ਵੀਡੀਓ ਜਾਰੀ ਕੀਤੀ ਸੀ. ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਦਿਖਣ ਵਾਲਾ ਵਿਅਕਤੀ ਕਿਸ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿਖਦਾ ਹੈ। ਪੰਜਾਬ ਸਰਕਾਰ ਮੁਤਾਬਕ ਇਹ ਵੀਡੀਓ ਏਆਈ ਜਨਰੇਟਿਡ ਸੀ।
ਜਗਮਨ ਸਮਰਾ ਕੌਣ ਹੈ
ਜਗਮਨ ਸਮਰਾ, ਕੈਨੇਡੀਅਨ ਤੇ ਅਮਰੀਕੀ ਸਿਟੀਜਨ ਹੈ। ਉਸ ਦਾ ਪਿਛੋਕੜ ਪੰਜਾਬ ਦੇ ਸੰਗਰੂਰ ਜਿਲ੍ਹੇ ਦਾ ਦੱਸਿਆ ਜਾ ਰਿਹਾ ਹੈ, ਉਸ ਉੱਤੇ ਧੋਖਾਧੜੀ ਸਣੇ ਭਾਰਤ ਵਿੱਚ 4 ਕੇਸ ਦਰਜ ਹਨ, ਜਿਸ ਤਹਿਤ ਇਹ ਫਰੀਦਕੋਟ ਦੀ ਜੇਲ੍ਹ ਵਿੱਚ ਰਿਹਾ ਅਤੇ ਇੱਕ ਵੀਡੀਓ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਪੰਜਾਬ ਪੁਲਿਸ ਦੇ ਪਰਚਿਆ ਤੋਂ ਨਹੀਂ ਡਰਦਾ, ਉਹ ਜੇਲ੍ਹ ਤੋੜ ਕੇ ਨੇਪਾਲ ਰਾਹੀਂ ਭੱਜਿਆ ਸੀ।
ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਕਰੀਬੀ ਰਿਹਾ ਹੈ ਅਤੇ ਇਕੱਠੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਕੰਮ ਕਰਦੇ ਰਹੇ ਹਨ। ਇਸ ਬਾਰੇ ਇਹ ਵੀ ਦਾਅਵਾ ਹੈ ਕਿ ਉਹ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਦਾ ਦੋਸਤ ਹੈ।
ਨਵੇਂ ਵੀਡੀਓ ’ਚ ਨਵਾਂ ਦਾਅਵਾ
ਹੁਣ ਸਮਰਾ ਨੇ ਇੱਕ ਹੋਰ ਵੀਡੀਓ ਵਿੱਚ ਦਾਆਵਾ ਕੀਤਾ ਪੰਜਾਬ ਵਿੱਚ ਉਸ ਦੇ ਦੂਰ ਨੇੜੇ ਦੇ ਰਿਸਤੇਦਾਰਾਂ ਨੂੰ ਪੁਲਿਸ ਤੰਗ ਕਰ ਰਹੀ ਹੈ ਅਤੇ ਔਰਤਾਂ ਤੱਕ ਨੂੰ ਥਾਣੇ ਲਿਜਾ ਰਹੇ ਹਨ।
ਉਹ ਕੁਝ ਅਜਿਹੀਆਂ ਹੋਰ ਵੀਡੀਓਜ਼ ਹੋਣ ਦਾ ਦਾਅਵਾ ਵੀ ਕਰ ਰਿਹਾ ਹੈ। ਉਹ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਨਾਂ ਕੁਝ ਵੀਡੀਓਜ਼ ਹੋਣ ਦਾ ਦਾਅਵਾ ਕਰ ਰਿਹਾ ਹੈ। ਜਿਸ ਦੇ ਜਾਰੀ ਹੋਣ ਉੱਤੇ ਪੰਜਾਬ ਵਿੱਚ ਦੰਗੇ ਵੀ ਹੋ ਸਕਦੇ ਹਨ।
ਸਮਰਾ ਉਲਟਾ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਨਾਂ ਲਏ ਬਿਨਾਂ ਧਮਕੀ ਭਰੇ ਲਹਿਜੇ ਵਿੱਚ ਕਹਿੰਦ ਹੈ, ਜੇਕਰ ਮੇਰੇ ਕਬੀਲੇ ਨੂੰ ਕੁਝ ਕਿਹਾ ਤਾਂ ਉਹ ਇਹ ਵੀਡੀਓ ਵੀ ਜਾਰੀ ਕਰ ਦੇਵੇਗਾ।
ਉਸ ਨੇ ਕਿਹਾ ਕਿ ਉਸ ਕੋਲ 8 ਵੀਡੀਓਜ਼ ਹਨ, ਜਿਨ੍ਹਾਂ ਵਿੱਚੋਂ 3 ਲਾਲੇ ਦੀਆਂ ਹਨ।
ਵੀਡੀਓ ਵਿੱਚ ਉਹ ਲਗਾਤਾਰ ਧਮਕੀਆਂ ਦਿੰਦਾ ਹੋਏ ਕਹਿੰਦਾ ਹੈ ਕਿ ਜੇਕਰ ਉਸ ਦੇ ਜੱਦੀ ਪਿੰਡ ਵਿੱਚ ਉਸਦੇ ਰਿਸ਼ਤੇਦਾਰਾਂ ਨੂੰ ਕੁਝ ਕਿਹਾ ਗਿਆ ਤਾਂ ਉਹ ਖਲਾਰੇ ਪਾ ਦੇਵੇਗਾ।
ਉਹ ਕਹਿੰਦਾ ਹੈ ਕਿ ਮੈਂ ਵੀਡੀਓ ਰੀਲੀਜ਼ ਕੀਤੀ ਹੈ, ਤੁਸੀਂ ਕਹਿੰਦੇ ਹੋ ਇਹ ਨਕਲੀ ਹੈ, ਜੇਕਰ ਕੋਈ ਸਾਬਿਤ ਕਰ ਦੇਵੇ ਕਿ ਨਕਲੀ ਹੈ, ਉਸ ਦੇ ਦੋ ਖਾਤਿਆਂ ਵਿੱਚ 6 ਲੱਖ ਡਾਲਰ ਹੈ, ਉਹ ਦੇਣ ਲਈ ਤਿਆਰ ਹੈ।
ਸਮਰਾ ਇਹ ਵੀ ਦਾਅਵਾ ਕਰਦਾ ਹੈ ਕਿ ਉਸ ਕੋਲ ਰਸ਼ੀਅਨ ਔਰਤ ਨਾਲ ਇੰਟਰਵਿਊ ਵੀ ਹੈ, ਉਸ ਦੀ ਫੋਟੋ ਪਾ ਦੇਵੇਗਾ।
ਡੀਪਫੇਕ ਕੀ ਹੁੰਦੀ ਹੈ…
ਡੀਪਫੇਕ ਦਾ ਮਤਲਬ ਹੈ ਵੀਡੀਓ ਵਿੱਚ ਕਿਸੇ ਸ਼ਖ਼ਸ ਦਾ ਚਿਹਰਾ/ਅਵਾਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਾਂ ਡਿਜੀਟਲੀ ਤੋੜ ਮਰੋੜ ਕੇ ਵੀਡੀਓ ਨੂੰ ਇੰਝ ਬਦਲਣਾ ਜੋ ਅਸਲ ਹੀ ਲੱਗੇ।
ਅਜਿਹੀਆਂ ਨਵੀਂਆਂ ਤਕਨੀਕਾਂ ਮਾਰਕੀਟ ’ਚ ਆ ਰਹੀਆਂ ਹਨ, ਜਿੰਨ੍ਹਾਂ ’ਚ ਅਸਲੀ ਅਤੇ ਜਾਅਲੀ ਫੋਟੋਆਂ, ਵੀਡੀਓ ਦੇ ਵਿਚਾਲੇ ਦਾ ਫਰਕ ਦੱਸਣਾ ਔਖਾ ਹੁੰਦਾ ਜਾ ਰਿਹਾ ਹੈ।
ਡੀਪਫ਼ੇਕ ਇੱਕ ਤਰ੍ਹਾਂ ਦੀ ਤਕਨੀਕ ਹੈ, ਜਿਸ ਦੀ ਵਰਤੋਂ ਆਡੀਓ ਅਤੇ ਵੀਡੀਓ ’ਚ ਛੇੜਛਾੜ ਕਰਨ ਲਈ ਕੀਤੀ ਜਾਂਦੀ ਹੈ।
ਇਸ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਨੂੰ ਉਹ ਗੱਲਾਂ ਕਰਨ ਜਾਂ ਕਹਿੰਦੇ ਵਿਖਾਇਆ ਜਾਂਦਾ ਹੈ, ਜੋ ਉਨ੍ਹਾਂ ਨੇ ਕਹੀਆਂ ਜਾਂ ਕੀਤੀਆਂ ਹੀ ਨਾ ਹੋਣ।
ਮਾਹਰ ਮੰਨਦੇ ਹਨ ਕਿ ਜੇਕਰ ਬਦਲਾਵ ਬਹੁਤ ਹੀ ਗੁੰਝਲਦਾਰ ਢੰਗ ਨਾਲ ਕੀਤੇ ਗਏ ਹੋਣ ਤਾਂ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਤਸਵੀਰ ਅਸਲੀ ਅਤੇ ਕਿਹੜੀ ਜਾਅਲੀ ਹੈ।

