Main News News

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ: ਦੁਸ਼ਮਣੀ ਵਿੱਚ ਬਦਲੀ ਦੋਸਤੀ ਨੇ 2 ਮਹੀਨੇ ’ਚ 3 ਕਤਲ ਕਰਵਾਏ

ਗੋਲਡੀ ਬਰਾੜ

ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼

ਪੰਜਾਬੀ ਫਿਲਮਾਂ ਵਿੱਚ ਛੋਟੇ ਹੁੰਦਿਆਂ ਦੀ ਅਸੀਂ ਇਹ ਡਾਇਲਾਗ ਸੁਣਦੇ ਆ ਰਹੇ ਹਾਂ, ਤੂੰ ਜੱਟ ਦੀ ਯਾਰੀ ਦੇਖੀ ਹੈ, ਦੁਸ਼ਮਣੀ ਨਹੀਂ।

ਸੋ ਅੱਜ ਗੱਲ ,ਦੋ ਦੋਸਤ ਤੋਂ ਦੁਸ਼ਮਣ ਬਣ ਗਏ ਨੇ, ਜੀ ਹਾਂ ਮੈ ਗੱਲ ਕਰ ਰਿਹਾਂ ਹਾਂ ਬਿਸ਼ਨੋਈ ਗੈਂਗ ਦੇ ਸਰਗਨਾ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ, ਜਿਨ੍ਹਾਂ ਦੀ ਦੁਸ਼ਮਣੀ ਨੇ ਦੋ ਮਹੀਨੇ ਵਿੱਚ ਤਿੰਨ ਕਤਲ ਕਰਵਾਏ ਹਨ। ਤਾਜ਼ਾ ਘਟਨਾ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਦੀ ਹੈ। ਜਿਸ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲ਼ਈ ਹੈ ਅਤੇ ਗੋਲਡੀ ਬਰਾੜ ਨੇ ਇਸ਼ ਨੂੰ ਯਾਰ ਮਾਰ ਦੱਸਿਆ ਹੈ।

ਖੈਰ ਗੱਲ ਕਰਦੇ ਹਾਂ ਗੋਲਡੀ ਬਰਾੜ ਤੇ ਲਾਰੈਂਸ਼ ਬਿਸ਼ਨੋਈ ਦੀ, ਜਿਨ੍ਹਾਂ ਮਿਲ ਕੇ ਸਿੱਧੂ ਮੂਸੇਵਾਲਾ, ਬਾਬਾ ਸਿੱਦਕੀ ਵਰਗੇ ਹਾਈਪ੍ਰੋਫਾਇਲ ਕਤਲ ਕਰਵਾਏ ਅਤੇ ਸਲਮਾਨ ਖਾਨ ਤੇ ਕਪਿਲ ਸ਼ਰਮਾ ਦੇ ਘਰ ਅਤੇ ਕੈਫੇ ਉੱਤੇ ਹਮਲੇ ਵਰਗੀਆਂ ਵਰਦਾਤਾਂ ਨੂੰ ਅੰਜ਼ਾਮ ਦਿੱਤਾ।

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਕਦੇ ਜੁੰਡਲੀ ਦੇ ਯਾਰ ਰਹੇ ਹਨ ਸਾਲ 2025 ਦੇ ਸ਼ੁਰੂ ਹੁੰਦਿਆਂ ਹੀ ਕਈ ਰਿਪੋਰਟਾਂ ਆਈਆਂ ਕਿ, ਦੋਵਾਂ ਵਿਚਕਾਰ ਬੋਲਚਾਲ ਬੰਦ ਹੋ ਗਈ

ਦੋਵਾਂ ਵਿਚਾਲੇ ਮਤਭੇਦ ਪੈਦਾ ਹੋਣ ਦਾ ਕਰਨ ਅਮਰੀਕਾ ਵਿੱਚ ਲਾਰੈਂਸ਼ ਬਿਸ਼ਨੋਈ ਦੇ ਭਰਾ ਅਨਮੋਲ ਬਿਸਨੋਈ ਦਾ ਕੇਸ ਮੰਨਿਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਅਤੇ ਉਸ ਦੇ ਸਾਥੀ ਗੋਦਾਰਾ ਤੋਂ ਇਸ ਗੱਲੋਂ ਨਰਾਜ਼ ਹਨ ਕਿ ਉਨ੍ਹਾਂ ਅਨਮੋਲ ਬਿਸ਼ਨੋਈ ਦੇ ਕੇਸ ਦੀ ਪੁਖ਼ਤਾ ਪੈਰਵੀ ਨਹੀਂ ਕੀਤੀ

ਦਿ ਇੰਡਿਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਕੇਂਦਰੀ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਬਰਾੜ ਅਤੇ ਰੋਹਿਤ ਗੋਦਾਰਾ ਨੇ ਅਨਮੋਲ ਦੀ ਜਮਾਨਤ ਲਈ ਲੋੜੀਂਦਾ ਬੇਲ ਬਾਂਡ ਭਰਨ ਵਿੱਚ ਕੋਈ ਮਦਦ ਨਹੀਂ ਕੀਤੀ ਹਾਲਾਂਕਿ ਬਾਅਦ ਵਿੱਚ ਅਨਮੋਲ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਉਸਦੇ ਪੈਰ ਵਿੱਚ ਟ੍ਰੈੱਕਰ (ਐਂਕਲ ਬ੍ਰੈਸਲੇਟ) ਲਗਾਇਆ ਗਿਆ

ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਉਹ ਭਾਰਤੀ ਏਜੰਸੀਆਂ ਦੀ ਕਸਟੱਡੀ ਵਿੱਚ ਹੈ

ਇਸ ਤੋਂ ਬਾਅਦ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਇਕੱਠੇ ਹੋ ਗਏ, ਗੋਦਾਰਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਮਰੀਕਾ ਨਾਲ ਲੱਗਦੇ ਇਲਾਕਿਆਂ ਖਾਸਕਰ ਅਜਰਵਾਇਜਾਨ ਵਿੱਚ ਰਹਿੰਦਾ ਹੈ ਦੂਜੇ ਪਾਸੇ ਬਿਸ਼ਨੋਈ ਨੇ ਕੈਨੇ਼ਡਾ ਰਹਿੰਦੇ ਨੋਨੀ ਰਾਣਾ ਨਾਲ ਮਿਲ ਕੇ ਵੱਖਰਾ ਨੈੱਟਵਕਰ ਬਣਾ ਲਿਆ

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਾਲੇ ਸ਼ੁਰੂ ਹੋਈ ਠੰਢੀ ਜੰਗ ਉਦੋਂ ਹਿੰਸਾ ਵਿੱਚ ਬਦਲ ਗਈ ਜਦੋਂ ਕੈਲੀਫ਼ੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਬਿਸ਼ਨੋਈ ਦੇ ਨੇੜਲੇ ਸਾਥੀ ਹੈਰੀ ਬਾਕਸਰ ਉੱਤੇ ਹਮਲਾ ਕੀਤਾ ਗਿਆ ਇਸ ਹਮਲੇ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਨੇ ਫੇਸਬੁੱਕ ਪੋਸਟ ਰਾਹੀਂ ਲਈ ਸੀ

ਗੋਦਾਰਾ ਨੇ ਪੋਸਟ ਵਿੱਚ ਲਿਖਿਆ ਸੀ, “ਹੈਰੀ ਬਾਕਸਰ ਲਾਰੇਂਸ ਬਿਸ਼ਨੋਈ ਦਾ ਚੇਲਾ ਹੈ ਉਹ ਆਪਣੇ ਸਾਥੀ ਨੂੰ ਪਿੱਛੇ ਛੱਡ ਕੇ ਭੱਜ ਗਿਆ” ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੀਆਂ ਪੁਲਿਸ ਫੋਰਸਾਂ ਅਲਰਟ ‘ਤੇ ਹਨ ਅਤੇ ਸਥਿਤੀ ‘ਤੇ ਨਜ਼ਦੀਕੀ ਨਿਗਰਾਨੀ ਰੱਖ ਰਹੀਆਂ ਹਨ

ਉਸੇ ਫੇਸਬੁੱਕ ਪੋਸਟ ਵਿੱਚ ਗੋਦਾਰਾ ਨੇ ਬਿਸ਼ਨੋਈ ਨੂੰ “ਗੱਦਾਰ” ਕਹਿੰਦੇ ਹੋਏ ਦਾਅਵਾ ਕੀਤਾ ਕਿ ਸੀ ਉਹ ਅਤੇ ਗੋਲਡੀ ਬਰਾੜ “ਜ਼ਿਆਦਾ ਤਾਕਤਵਰ” ਹਨ ਅਤੇ ਬਿਸ਼ਨੋਈ ਦੇ ਗਰੁੱਪ ਨੂੰ ਖਤਮ ਕਰ ਦੇਣਗੇ ਪੋਸਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਗੋਦਾਰਾ–ਬਰਾੜ ਗਠਜੋੜ ਦੇ ਖ਼ਿਲਾਫ਼ ਬੋਲਣ ਵਾਲੇ ਕਿਸੇ ਨੂੰ ਵੀ ਮਾਫ਼ ਨਹੀਂ ਕੀਤਾ ਜਾਵੇਗਾ

ਹੈਰੀ ਬਾਕਸਰ, ਜਿਸ ਨੂੰ ਹੈਰੀ ਬਿਸ਼ਨੋਈ ਵੀ ਕਿਹਾ ਜਾਂਦਾ ਹੈ, ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਉਸਦਾ ਨਾਂ ਪਹਿਲੀ ਵਾਰ 2023 ਵਿੱਚ ਖ਼ਬਰਾਂ ਵਿੱਚ ਆਇਆ ਸੀ, ਜਦੋਂ ਉਸ ‘ਤੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਇੱਕ ਸਰਪੰਚ ਨੂੰ ਧਮਕੀਆਂ ਦੇਣ ਦਾ ਦੋਸ਼ ਲੱਗਿਆ ਸੀ

2024 ਵਿੱਚ ਜੈਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਗੈਂਗ ਦੇ ਦੋ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਬਾਕਸਰ ਅਤੇ ਅਨਮੋਲ ਬਿਸ਼ਨੋਈ ਨੇ ਉਨ੍ਹਾਂ ਨੂੰ ਇੱਕ ਸਥਾਨਕ ਵਪਾਰੀ ਤੋਂ ₹10 ਕਰੋੜ ਦੀ ਫਿਰੌਤੀ ਵਸੂਲਣ ਦੇ ਹੁਕਮ ਦਿੱਤੇ ਸਨ

ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਨਾਲ ਵੀ ਬਾਕਸਰ ਦਾ ਨਾਂ ਜੁੜਿਆ ਹੋਇਆ ਹੈ

ਇਸ਼ ਤੋਂ ਕੁਝ ਹਫ਼ਤੇ ਬਾਅਦ ਦੂਜੀ ਵਾਰਦਾਤ ਦੁਬਈ ਵਿੱਚ ਹੋਈ, ਜਿਸ ਨੂੰ ਭਾਰਤੀ ਮੀਡੀਆ ਨੇ ਪਹਿਲੀ ਗੈਂਗਵਾਰ ਘਟਨਾ ਕਿਹਾ ਇਸ ਦੌਰਾਨ ਜੋਰਾ ਸਿੱਧੂ ਦਾ ਕਤਲ ਹੋਇਆ ਸੀ, ਜੋਰਾ ਸਿੱਧੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਉਹ ਸਿੱਪੀ ਦੇ ਨਾਂ ਨਾਲ ਮਸ਼ਹੂਰ ਸੀ

ਇਸ ਕਤਲ ਦੀ ਜ਼ਿੰਮੇਵਾਰੀ ਵੀ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਸੀ

ਪੋਸਟ ਵਿੱਚ ਲਿਖਿਆ ਸੀ , “ਅੱਜ ਦੁਬਈ ਵਿੱਚ ਲਾਰੈਂਸ ਦਾ ਜੋਰਾ ਸਿੱਧੂ (ਸਿੱਪਾ) ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਕੰਮ ਅਸੀਂ ਕਰਵਾਇਆ। ਉਹ ਲਾਰੈਂਸ ਦਾ ਹੈਂਡਲਰ ਬਣ ਕੇ ਕੰਮ ਕਰ ਰਿਹਾ ਸੀ ਅਤੇ ਸਾਡੇ ਭਰਾ ਨੂੰ ਕਤਲ ਕਰਵਾਉਣ ਲਈ ਆਪਣੇ ਬੰਦੇ ਜਰਮਨੀ ਭੇਜੇ ਸਨ। ਦੁਬਈ ਵਿੱਚ ਬੈਠ ਕੇ ਉਹ ਕੈਨੇਡਾ ਅਤੇ ਅਮਰੀਕਾ ਵਿੱਚ ਧਮਕੀਆਂ ਦੇ ਰਿਹਾ ਸੀ। ਜੋ ਕੋਈ ਸਮਝਦਾ ਹੈ ਕਿ ਦੁਬਈ ਸੁਰੱਖਿਅਤ ਹੈ, ਉਹ ਸਮਝ ਲਵੇ — ਜੇ ਤੁਸੀਂ ਸਾਡੇ ਦੁਸ਼ਮਣ ਹੋ, ਤਾਂ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ।”

ਰੋਹਿਤ ਗੋਦਾਰਾ ਦੇ ਨਾਂ ‘ਤੇ ਲਿਖੀ ਗਈ ਇਸ ਪੋਸਟ ਵਿੱਚ ਗੋਲਡੀ ਬਰਾੜ, ਵੀਰੇਂਦਰ ਚਾਰਨ, ਮਹਿੰਦਰਾ ਸਾਰਨ ਡੇਲਾਨਾ ਅਤੇ ਵਿਕੀ ਪਹਲਵਾਨ ਕੋਟਕਪੂਰਾ ਦੇ ਨਾਂ ਵੀ ਦਰਜ ਹਨ, ਜਿਨ੍ਹਾਂ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਗਰੁੱਪ ਦਾ ਹਿੱਸਾ ਦੱਸਿਆ ਗਿਆ ਹੈ।

ਸੋ ਇਨ੍ਹਾਂ ਦੋ ਕਤਲਾਂ ਤੋਂ ਬਾਅਦ ਤੀਜਾ ਕਤਲ ਚੰਡੀਗੜ੍ਹ ਵਿੱਚ ਹੋਇਆ ਹੈ। ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਗੋਲਡੀ ਬਰਾੜ ਅਤੇ ਲਾਰੈਂਸ ਦੀ ਦੋਸਤੀ ਤੋਂ ਦੁਸ਼ਮਣੀ ਵਿੱਚ ਬਦਲਣ ਤੋਂ ਬਾਅਦ ਦੋ ਮਹੀਨਿਆਂ ਵਿੱਚ ਹੀ ਤਿੰਨ ਕਤਲ ਹੋ ਚੁੱਕੇ ਹਨ। ਵਿਦੇਸ਼ੀ ਧਰਤੀ ਤੋਂ ਸ਼ੁਰੂ ਹੋਈ ਇਹ ਜੰਗ ਹੁਣ ਹੋਰ ਕਿੰਨੇ ਕਤਲਾਂ ਦਾ ਕਾਰਨ ਬਣੇਗੀ ਕੋਈ ਕਹਿ ਨਹੀਂ ਸਕਦਾ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm