Main News News

ਕੈਲੀਫੋਰਨੀਆ ’ਚ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਵਿਰੁੱਧ ਪਰਵਾਸੀ ਟਰੱਕ ਡਰਾਈਵਰਾਂ ਨੇ ਕੀਤਾ ਕੇਸ

ਅਮਰੀਕੀ ਟਰੱਕ ਡਰਾਇਵਰ

ਕੈਲੀਫੋਰਨੀਆ/ਬਿਊਰੋ ਨਿਊਜ਼  
ਪਰਵਾਸੀ ਟਰੱਕ ਡਰਾਈਵਰਾਂ ਦੇ ਇਕ ਸਮੂਹ ਨੇ ਅਮਰੀਕਾ ਵਿਚ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਕੇਸ ਰਾਹੀਂ ਇਲਜ਼ਾਮ ਲਗਾਇਆ ਗਿਆ ਹੈ ਕਿ ਸੂਬੇ ਦੇ ਹਜ਼ਾਰਾਂ ਕਾਮਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ।

ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੱਸਿਆ ਸੀ ਕਿ ਸੂਬੇ ਦੇ ਕਰੀਬ 17 ਹਜ਼ਾਰ ਟਰੱਕ ਡਰਾਈਵਰਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।

ਇਹ ਵੀ ਦੱਸਿਆ ਸੀ ਕਿ ਲਾਇਸੈਂਸ ਦੀ ਮਿਆਦ ਖਤਮ ਹੋਣ ਦੀਆਂ ਤਰੀਕਾਂ ਉਸ ਸਮੇਂ ਤੋਂ ਅੱਗੇ ਨਿਕਲ ਗਈਆਂ ਹਨ, ਜਦੋਂ ਤੱਕ ਡਰਾਈਵਰਾਂ ਨੂੰ ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਸੀ।

ਇਸਦੇ ਚੱਲਦਿਆਂ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੇ ‘ਸਿੱਖ ਕੋਲੀਸ਼ਨ’ ਅਤੇ ਸੈਨ ਫਰਾਂਸਿਸਕੋ ਸਥਿਤ ‘ਏਸ਼ੀਅਨ ਲਾਅ ਕਾਕਸ’ ਨੇ ਕੈਲੀਫੋਰਨੀਆ ਦੇ ਡਰਾਈਵਰਾਂ ਦੀ ਤਰਫੋਂ ਇਕ ਮੁਕੱਦਮਾ ਦਾਇਰ ਕੀਤਾ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm