Health

ਜਲਵਾਯੂ ਪਰਿਵਰਤਨ ਕਰਕੇ ਮਾਨਸਿਕ ਬਿਮਾਰੀਆਂ ਦੇ ਵਿੱਚ ਹੋ ਸਕਦਾ 50 ਪ੍ਰਤੀਸ਼ਤ ਤੱਕ ਦਾ ਵਾਧਾ: ਅਧਿਐਨ

ਐਡੀਲੇਡ ਯੂਨੀਵਰਸਿਟੀ ਦੇ ਜਲਵਾਯੂ ਨੂੰ ਲੈ ਕਿ ਕੀਤੇ ਗਏ ਅਧਿਐਨ ਚੇਤੀਵਾਨੀ ਦਿੰਦੇ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ 2050 ਤੱਕ ਡਿਪਰੈਸ਼ਨ ਅਤੇ ਸ਼ਾਈਜ਼ੋਫਰੀਨੀਆ ਵਰਗੇ ਮਾਨਸਿਕ ਅਤੇ ਵਿਵਹਾਰ ਸੰਬੰਧੀ ਵਿਕਾਰਾਂ ਨੂੰ 50% ਵਧਾ ਸਕਦਾ ਹੈ। ਵਧਦਾ ਤਾਪਮਾਨ ਪਹਿਲਾਂ ਹੀ ਨੌਜਵਾਨ ਆਸਟ੍ਰੇਲੀਆਈ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖੋਜ ਕਰਤਾਵਾਂ ਨੇ ਵਿਗੜਦੇ ਨਤੀਜਿਆਂ ਨੂੰ ਰੋਕਣ ਲਈ ਤੁਰੰਤ ਜਨਤਕ ਸਿਹਤ ਕਾਰਵਾਈ, ਭਾਈਚਾਰਕ ਸਹਾਇਤਾ ਅਤੇ ਜਲਵਾਯੂ-ਲਚਕੀਲਾ ਮਾਨਸਿਕ ਸਿਹਤ ਸੰਭਾਲ ਦੀ ਅਪੀਲ ਕੀਤੀ ਹੈ। ਗਲੋਬਲ ਵਾਰਮਿੰਗ ਲਗਾਤਾਰ ਵਧ ਰਹੀ ਹੈ। ਗਰਮੀ ਵਧਣ ਨਾਲ ਵੱਡੇ-ਵੱਡੇ ਗਲੇਸੀਅਰ ਪਿਂਘਲ ਰਹੇ ਹਨ ਜਿਸ ਨਾਲ ਹਰ ਸਾਲ ਨਦੀਆਂ ਨਾਲਿਆ ਵਿੱਚ ਹੜਾਂ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ਤੇ ਧੂਨੀ ਪ੍ਰਦੂਸ਼ਣ ਵੀ ਇਨਸਾਨ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ।

Admin DoojaPunjab

About Author

You may also like

Health

25 ਕਰੋੜ ਤੋਂ ਵੱਧ ਲੋਕ ਹਨ ਅਣਜਾਣ ਕਿ ਉਨ੍ਹਾਂ ਨੂੰ ਹੈ ਸ਼ੂਗਰ ਦੀ ਬਿਮਾਰੀ: ਰਿਪੋਰਟ

ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਲੋਕ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ।
Health

ਬਹੁਤ ਜਲਦੀ ਹੀ ਫਾਰਮਾਸਿਊਟੀਕਲ ਆਯਾਤ ‘ਤੇ ਵੱਡੇ ਟੈਰਿਫ ਲਗਾਵਾਂਗੇ: ਅਮਰੀਕੀ ਰਾਸ਼ਟਰਪਤੀ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਹਰਾਇਆ ਕਿ ਅਮਰੀਕਾ ਦੁਆਰਾ ਫਾਰਮਾਸਿਊਟੀਕਲ ਆਯਾਤ ‘ਤੇ “ਵੱਡੇ ਟੈਰਿਫ” ਦਾ ਐਲਾਨ “ਬਹੁਤ ਜਲਦੀ” ਕੀਤਾ ਜਾਵੇਗਾ।