ਆਰਮੀ ਏਅਰ ਡਿਫੈਂਸ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ ਕੁਨਹਾ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਸੰਭਾਵਿਤ ਡਰੋਨ ਅਤੇ ਮਿਜ਼ਾਈਲ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਸਥਾਨ ਦੇ ਅੰਦਰ ਹਵਾਈ ਰੱਖਿਆ ਤੋਪਾਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਡਰੋਨ ਦੀ ਬਿਹਤਰ ਪਛਾਣ ਲਈ ਹਰਿਮੰਦਰ ਸਾਹਿਬ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਭਾਰਤ ਵੱਲੋਂ ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਪਾਕਿਸਤਾਨ ਨੇ ਡਰੋਨ ਲਾਂਚ ਕੀਤੇ ਸਨ। ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੇ ਡ੍ਰੋਨਾਂ ਤੇ ਮਿਸਾਈਲਾਂ ਨੂੰ ਹਵਾ ਦੇ ਵਿੱਚ ਹੀ ਮਾਰ ਗਿਰਾਇਆ ਸੀ।
ਵੱਖ-ਵੱਖ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਅੱਜ ਇਹ ਖਬਰ ਛਪੀ ਹੈ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਏਅਰ ਸਟਰਾਈਕ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਮੁੱਖ ਟਾਰਗੇਟ ਤੇ ਸੀ ਜਿਸ ਨੂੰ ਲੈ ਕਿ ਭਾਰਤ ਵਿੱਚ ਰਾਜਨੀਤਿਕ ਚਰਚਾ ਵੀ ਛਿੜ ਗਈ ਹੈ। ਪਰ ਭਾਰਤ ਸਰਕਰ ਨੇ ਧਾਰਮਿਕ ਸਥਾਨ ਨੂੰ ਸੁਰੱਖਿਅਤ ਰੱਖਣ ਲਈ ਹਾਵਈ ਰੱਖਿਆ ਤੋਪਾਂ ਦੀ ਇਜ਼ਾਜਤ ਗੋਲਡਨ ਟੈਂਪਲ ਦੇ ਅਧਇਕਾਰੀਆਂ ਤੋਂ ਲੈ ਲਈ ਹੈ।