ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ 2050 ਤੱਕ 4.5 ਡਿਗਰੀ ਤੱਕ ਵਧ ਜਾਵੇਗਾ ਪੰਜਾਬ ਦਾ ਤਾਪਮਾਨ। ਅਨਾਜ ਦੀ ਪੈਦਾਵਾਰ ਵੀ ਘਟੇਗੀ, ਕੀਟਨਾਸ਼ਕਾਂ ਦੀ ਵਰਤੋਂ ਤੇ ਪਰਾਲੀ ਸਾੜਨ ਦਾ ਪੈਣ ਲੱਗਾ ਅਸਰ। ਪਰਾਲੀ ਸਾੜਨ, ਆਤਿਸ਼ਬਾਜ਼ੀ ਚਲਾਉਣ, ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਤੇ ਝੋਨੇ ਦੀ ਖੇਤੀ ‘ਚ ਪਾਣੀ ਖੜ੍ਹਾ ਰਹਿਣ ਕਾਰਨ ਪੰਜਾਬ ਦੇ ਪੌਣ ਪਾਣੀ ‘ਚ ਬਦਲਾਅ ਹੋਣ ਕਰਕੇ 2050 ਤੱਕ ਇਹ ਸਮੱਸਿਆ ਆਪਣੇ ਸਿਖਰ ਤੱਕ ਪੁੱਜ ਸਕਦੀ ਹੈ।
ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐੱਸਸੀਐੱਸਟੀ), ਇੰਸਟੀਚਿਊਟ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਪੰਜਾਬ ਦੇ ਵਾਤਾਵਰਣ ਵਿੱਚ ਤਬਦੀਲੀ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ। ਪੰਜਾਬ ਵਿੱਚ ਹਵਾ ਪ੍ਰਦੂਸ਼ਣ ਕਈ ਵਾਰ ਝੋਨੇ ਦੀ ਕਟਾਈ ਵੇਲੇ ਬਚੀ ਵਾਧੂ ਪਰਾਲੀ ਨੂੰ ਅੱਗ ਲਗਾਉਣ ਕਰਕੇ ਹਵਾ ਪ੍ਰਦੂਸ਼ਣ ਸੁਚਾਂਚਕ ਅੰਕ 300 ਪਾਰ ਕਰ ਜਾਂਦਾ ਹੈ।
ਪੰਜਾਬ ਸਰਕਾਰ ਲਗਾਤਾਰ ਪੇੜ-ਪੌਦਿਆਂ ਨੂੰ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਪੰਜਾਬ ਸਰਕਾਰ ਲੋਕਾਂ ਨੂੰ ਪਾਣੀ ਦੀ ਸਾਂਭ-ਸੰਭਾਲ ਲਈ ਵੀ ਵਿਸ਼ੇਸ਼ ਕਦਮ ਚੁੱਕਣ ਲਈ ਅਪੀਲ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ ਕਈ ਥਾਂਵਾਂ ਤੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ 1 ਤੋਂ 2 ਮੀਟਰ ਤੱਕ ਉੱਚਾ ਆਇਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਪਾਣੀ ਦੀ ਸਾਂਭ-ਸੰਭਾਲ ਲਈ ਹੋਰ ਵਿਸ਼ੇਸ ਕਰਜ ਆਰੰਭ ਕਰੇਗੀ।

