ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (BEE) ਨੇ ਘਰ ਵਿੱਚ ਏਅਰ ਕੰਡੀਸ਼ਨਰ (ACs) ਦੀ ਵਰਤੋਂ ਕਰਦੇ ਹੋਏ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਤਰੀਕੇ ਸਾਂਝੇ ਕੀਤੇ, ਜਿਸ ਵਿੱਚ AC ਦਾ ਤਾਪਮਾਨ 24°C ਜਾਂ ਇਸ ਤੋਂ ਵੱਧ ਸੈੱਟ ਕਰਨਾ ਸ਼ਾਮਲ ਹੈ। ਬੀਈਈ ਨੇ ਅੱਗੇ ਕਿਹਾ, “ਤਾਪਮਾਨ ਸੈਟਿੰਗ ਵਿੱਚ 1 ਡਿਗਰੀ ਸੈਲਸੀਅਸ ਦਾ ਹਰ ਵਾਧਾ ਬਿਜਲੀ ਦੇ ਬਿੱਲ ਵਿੱਚ 6% ਦੀ ਬਚਤ ਕਰਦਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ AC ਨੂੰ 18 ਡਿਗਰੀ ਸੈਲਸੀਅਸ ਦੀ ਬਜਾਏ 24 ਡਿਗਰੀ ਸੈਲਸੀਅਸ ‘ਤੇ ਚਲਾਉਣ ਨਾਲ ਬਿਜਲੀ ਅਤੇ ਬਿੱਲ ਵਿਚ 36% ਦੀ ਬਚਤ ਹੁੰਦੀ ਹੈ।
ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਗਰਮੀ ਚਿੰਤਾ ਦਾ ਵਿਸ਼ਾ ਹੈ ਮਾਹਿਰਾ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਵਿੱਚ ਆ ਰਹੀ ਤਬਦੀਲੀ ਦੇ ਕਾਰਣ ਪੰਜਾਬ ਦੇ ਵਾਤਾਵਰਣ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਸਰਕਾਰ ਨੇ ਗਰਮੀ ਨੂੰ ਲੈ ਕਿ ਯੈਲੋ ਅਲਰਟ ਜਾਰੀ ਕੀਤਾ ਹੈ।

