ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਤਹਿਤ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸਦੇ ਕੇਸ ਦੀ ਅਦਾਲਤ ਵਿੱਚ ਜਾਂਚ ਤੇ ਕਾਰਵਾਈ ਲਗਾਤਾਰ ਜਾਰੀ ਏ। ਜਯੋਤੀ ਮਲਹੋਤਰਾ ਸਮੇਤ ਭਾਰਤ ਵਿੱਚ ਕਈ ਸੋਸਲ ਮੀਡੀਆ ਸਟਾਰ ਅਤੇ ਯੂਟਿਬੂਰਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਸਰਕਾਰ ਲਗਾਤਾਰ ਘੰਟਿਆਂ-ਬੱਦੀ ਪੁੱਛ-ਗਿੱਛ ਅਤੇ ਗ੍ਰਿਫਤਾਰ ਕਰ ਕਿ ਕਾਰਵਾਈਆਂ ਕਰ ਰਹੀ ਹੈ।
ਹੁਣ ਦੁਆਰਾ ਅਦਾਲਤ ਨੇ ਜਯੋਤੀ ਮਲਹੋਤਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਹੈ। ਇਸ ਇਸ ਕੇਸ ਦੀ ਸੁਣਵਾਈ 23 ਜੂਨ ਨੂੰ ਹੋਵੇਗੀ। ਜਯੋਤੀ ਨੇ ਪਾਕਿਸਤਾਨ ਦੀ ਫੇਰੀ ਦੌਰਾਨ ਕਈ ਆਈ.ਐੱਸ.ਆਈ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ ਅਤੇ ਭਾਰਤ ਦੀ ਖੂਫੀਆ ਜਾਰੀ ਕਰਨ ਦੇ ਜਯੋਤੀ ਮਲਹੋਤਰਾ ਤੇ ਇਲਜ਼ਾਮ ਲੱਗੇ ਸਨ।
ਹਾਲ ਦੀ ਘੜੀ ਵਿੱਚ ਪੰਜਾਬ ਤੋਂ ਜਾਨ ਮਾਹਲ ਨਾਂ ਦਾ ਯੂਟਿਊਬ ਚੈਨਲ ਚਲਾ ਰਹੇ ਜਸਬੀਰ ਸਿੰਘ ਨੂੰ ਪੰਜਾਬ ਪੁਲਿਸ ਨੇ ਪਾਕਿ ਲਈ ਜਾਸੂਸੀ ਕਰਨ ਦੇ ਆਰੋਪਾਂ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ ਸਬੰਧ ਜਯੋਤੀ ਮਲਹੋਤਰਾ ਨਾਲ ਵੀ ਸਨ ਅਤੇ ਦੋਨਾਂ ਨੂੰ ਇੱਕ ਬਲੋਗ ਵਿੱਚ ਪਾਕਿਸਤਾਨ ਵਿੱਚ ਇੱਕਠਿਆਂ ਵੇਖਿਆ ਗਿਆ ਸੀ।
ਭਾਰਤ ਸਰਕਾਰ ਜਿਹੜੇ ਸ਼ੋਸ਼ਲ ਮੀਡੀਆ ਸਟਾਰ ਜਾਂ ਅਜ਼ਾਦ ਪੱਤਰਕਾਰ ਪਾਕਿਸਤਾਨ ਦੇ ਦੌਰੇ ਤੇ ਜਾ ਕਿ ਆਏ ਸਨ ਉਹਨਾਂ ਤੋਂ ਲਗਾਤਾਰ ਪੁੱਛ-ਗਿੱਛ ਕਰ ਰਹੀ ਹੈ ਤੇ ਘੰਟਿਆਂ-ਬੱਦੀ ਉਹਨਾਂ ਤੋਂ ਪੁੱਛ-ਗਿੱਛ ਜਾਰੀ ਹੈ।

