ਕੈਨੇਡਾ ’ਚ ਪੀਲ ਪੁਲੀਸ ਨੇ 479 ਕਿਲੋ ਕੋਕੀਨ ਸਮੇਤ ਛੇ ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਨੌਜਵਾਨ ਬਰੈਂਪਟਨ, ਕੈਲੇਡਨ ਤੇ ਕੈਂਬ੍ਰਿਜ ਦੇ ਵਾਸੀ ਹਨ। ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੌੜ ਡਾਲਰ ਲਗਭਗ ਭਾਰਤੀ ਰੁਪਇਆਂ ਵਿੱਚ 300 ਕਰੋੜ ਬਣਦੀ ਹੈ।
ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੁੱਝ ਨਸ਼ਾ ਟਰੱਕਾਂ ’ਚ ਬਣਾਏ ਗੁਪਤ ਖਾਨਿਆਂ ’ਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿਚਲੇ ਤਸਕਰਾ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਾ ਹੈ। ਗ੍ਰਿਫਤਾਰ ਪੰਜਾਬੀਆਂ ਦੀ ਪਛਾਣ ਬਰੈਂਪਟਨ ਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪਵਾਰ (29), ਕੈਲੇਡਨ ਰਹਿੰਦੇ ਗੁਰਤੇਜ (36) ਤੇ ਕਰਮਜੀਤ ਸਿੰਘ (36), ਕੈਂਬ੍ਰਿਜ ਵਾਸੀ ਸਰਤਾਜ ਸਿੰਘ (27) ਤੇ ਜੌਰਜਟਾਊਨ ਰਹਿੰਦੇ ਸ਼ਿਵਉਂਕਾਰ ਸਿੰਘ ਵਜੋਂ ਹੋਈ ਹੈ।
ਇਨ੍ਹਾਂ ਦੇ ਤਿੰਨ ਸਾਥੀ ਹੋਰ ਭਾਈਚਾਰਿਆਂ ਨਾਲ ਸਬੰਧਤ ਹਨ। ਮੁਲਜ਼ਮਾ ਕੋਲੋ ਦੋ ਬੰਦੂਕਾਂ ਵੀ ਬਰਾਮਦ ਹੋਈਆ ਹਨ। ਇਹ ਨਸ਼ਾ ਅਮਰੀਕਾ ਤੋਂ ਟਰੱਕਾ ਅਤੇ ਟਰਾਲਿਆ ਰਾਹੀਂ ਲਿਆਂਦਾ ਗਿਆ ਸੀ।

