ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਦੀ ਕੁੱਲ ਜਾਇਦਾਦ ਵਿੱਚ ਵਾਧਾ ਹੋਇਆ ਹੈ ਜਦੋਂ ਉਸਨੇ ਵੱਡੇ, ਸੁੰਦਰ ਬਿੱਲ ਨੂੰ ਲੈ ਕੇ ਜਨਤਕ ਝਗੜੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੁਆਫੀ ਮੰਗੀ ਹੈ। ਫੋਰਬਸ ਮੁਤਾਬਕ ਮਸਕ ਦੀ ਸੰਪਤੀ 191 ਮਿਲੀਅਨ ਡਾਲਰ ਵਧ ਕੇ 411 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਐਲੋਨ ਮਸਕ ਨੇ ਕਿਹਾ ਕਿ ਮੈਨੂੰ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ‘ਤੇ ਪਛਤਾਵਾ ਹੈ।
ਐਲੋਨ ਮਸਕ ਨੇ ਪਿਛਲੀ ਦਿਨੀ ਐਕਸ ’ਤੇ ਪੋਸ਼ਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਮੈਂ ਟਰੰਪ ਬਾਰੇ ਕੁਝ ਜਿਆਦਾ ਹੀ ਬੋਲ ਗਿਆ ਸੀ ਜਿਸ ਕਰਕੇ ਉਸਨੇ ਬਾਅਦ ਵਿੱਚ ਮੁਆਫੀ ਵੀ ਮੰਗੀ ਸੀ। ਮਸਕ ਨੇ ਟਰੰਪ ਤੇ ਦੋਸ਼ ਲਗਾਇਆ ਸੀ ਕਿ ਟਰੰਪ ਪ੍ਰਸ਼ਾਸ਼ਨ ਨੇ ਮੇਰੇ ਨਾਲ ਸੁੰਦਰ ਬਿੱਲ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਇਸ ਕਰਕੇ ਐਲੋਨ ਨੇ ਟਰੰਪ ਦੀਆਂ ਸਾਰੀਆਂ ਪੋਲਾਂ ਖੋਲ੍ਹਣ ਦੀ ਗੱਲ ਕਹੀ ਸੀ ਪਰ ਐਲੋਨ ਮਸਕ ਦੇ ਪਿਤਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਜਲਦੀ ਸੁਲਝਾਅ ਲੈਣਗੇ।

