ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਮਲਕੀਤ ਸਿੰਘ ਨੇ Social Media Influencer ਕਮਲ ਕੌਰ ਭਾਬੀ ਦੇ ਕਤਲ ਨੂੰ ਜਾਇਜ਼ ਠਹਿਰਾਇਆ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ ਕਮਲ ਕੌਰ ਦਾ ਕਤਲ ਬਿਲਕੁਲ ਵਾਜਬ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਅਜਿਹੇ ਸੋਧੇ ਲੱਗਦੇ ਰਹੇ ਹਨ ਅਤੇ ਹੁਣ ਵੀ ਅਜਿਹਾ ਕੀਤਾ ਗਿਆ ਹੈ ਤਾਂ ਵਾਜਬ ਹੈ।
ਦੱਸ ਦਈਏ ਕਿ ਅਮ੍ਰਿਤਪਾਲ ਸਿੰਘ ਮੇਹਰੋਂ ਨੇ ਕਮਲ ਕੌਰ ਭਾਬੀ ਦੇ ਕਤਲ ਦੀ ਜਿੰਮੇਵਾਰੀ ਲਈ ਸੀ। ਉਹਨਾਂ ਨੇ ਹੀ ਭਾਬੀ ਕਮਲ ਕੌਰ ਨੂੰ ਰਾਤ ਨੂੰ ਗੱਡੀ ਵਿੱਚ ਗਲਾ ਦਬਾ ਕਿ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਤੋ ਬਾਅਦ ਅੰਮ੍ਰਿਤਪਾਲ ਮੇਹਰੋਂ ਦੇ ਦੋ ਸਾਥੀ ਜੋ ਇਸ ਕਤਲ ਵਿੱਚ ਸਾਮਲ ਸਨ ਉਹਨਾਂ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਮੇਹਰੋਂ ਦੇਸ਼ ਛੱਡ ਕੇ ਸਾਯੂਦੀ ਅਰਬ ਚਲੇ ਗਏ ਸਨ।

